ਮਰਸਡੀਜ਼ ਨੇ ਬੋਟਾਸ ਦੀ ਜਗ੍ਹਾ ਜਾਰਜ ਰਸੇਲ ਨੂੰ ਟੀਮ ਨਾਲ ਜੋੜਿਆ

09/07/2021 9:51:13 PM

ਲੰਡਨ- ਮਰਸਡੀਜ਼ ਨੇ 2022 ਤੋਂ ਸ਼ੁਰੂ ਹੋਣ ਵਾਲੇ ਫਾਰਮੂਲਾ-1 ਸੈਸ਼ਨ ਦੇ ਲਈ ਲੁਈਸ ਹੈਮਿਲਟਨ ਦੇ ਸਾਥੀ ਦੇ ਰੂਪ ਵਿਚ ਜਾਰਜ ਰਸੇਲ ਨੂੰ ਆਪਣੀ ਟੀਮ ਨਾਲ ਜੋੜਿਆ ਹੈ। ਟੀਮ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ। ਇਸ ਤਰ੍ਹਾਂ ਨਾਲ ਹੁਣ ਮਰਸਡੀਜ਼ ਦੀ ਟੀਮ ਵਿਚ ਦੋਵੇਂ ਚਾਲਕ ਬ੍ਰਿਟੇਨ ਦੇ ਹੋਣਗੇ। ਪਿਛਲੇ ਕਈ ਮਹੀਨਿਆਂ ਤੋਂ ਇਸਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਰਸੇਲ ਮਰਸਡੀਜ਼ ਵਿਚ ਵਲਟੇਰੀ ਬੋਟਾਸ ਦੀ ਜਗ੍ਹਾ ਲੈਣਗੇ, ਜਿਸ ਦੇ ਬਾਰੇ ਵਿਚ ਇਸ ਟੀਮ ਨੇ ਸੋਮਵਾਰ ਨੂੰ ਸੰਕੇਤ ਦਿੱਤੇ ਸਨ ਕਿ ਉਹ ਅਗਲੇ ਅਲਫਾ ਰੋਮੀਓ ਨਾਲ ਜੁੜ ਸਕਦੇ ਹਨ।

ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ


23 ਸਾਲਾ ਦੇ ਰਸੇਲ ਨੇ ਬਿਆਨ ਵਿਚ ਕਿਹਾ ਕਿ ਉਹ ਬੇਹੱਦ ਰੋਮਾਂਚਿਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਚੁਣੌਤੀ ਨੂੰ ਲੈ ਕੇ ਕਿਸੇ ਤਰ੍ਹਾਂ ਨਾਲ ਭਰਮ ਵਿਚ ਨਹੀਂ ਹਾਂ। ਵਲਟੇਰੀ ਨੇ ਉਚ ਮਾਪਦੰਡ ਨਿਰਧਾਰਤ ਕੀਤਾ ਹੈ। ਉਨ੍ਹਾਂ ਨੇ ਹਫਤੇ ਦਰ ਹਫਤੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਜਿੱਤ ਦਰਜ ਕੀਤੀ, ਪੋਲ ਪੋਜੀਸ਼ਨ ਹਾਸਲ ਕੀਤੀ ਅਤੇ ਟੀਮ ਨੂੰ ਚੈਂਪੀਅਨਸ਼ਿਪ ਦਿਵਾਉਣ ਵਿਚ ਮਦਦ ਕੀਤੀ। ਰਸੇਲ ਨੂੰ ਲੰਮੇ ਸਮੇਂ ਦਾ ਇਕਰਾਰਨਾਮਾ ਸੌਂਪਿਆ ਗਿਆ ਹੈ ਪਰ ਮਰਸਡੀਜ਼ ਨੇ ਇਸ ਬਾਰੇ ਵਿਚ ਵਿਸਤਾਰ ਨਾਲ ਨਹੀਂ ਦੱਸਿਆ।

ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News