MMA ਵਿੱਚ ਮਾਨਸਿਕ ਮਜ਼ਬੂਤੀ ਵੀ ਸਰੀਰਕ ਤੰਦਰੁਸਤੀ ਜਿੰਨੀ ਮਹੱਤਵਪੂਰਨ ਹੈ: ਰਿਤੂ ਫੋਗਾਟ
Thursday, Sep 15, 2022 - 05:19 PM (IST)

ਨਵੀਂ ਦਿੱਲੀ— ਭਾਰਤੀ ਪਹਿਲਵਾਨ ਤੋਂ 'ਮਾਰਸ਼ਲ ਆਰਟ ਫਾਈਟਰ' ਬਣੀ ਰਿਤੂ ਫੋਗਾਟ ਦਾ ਮੰਨਣਾ ਹੈ ਕਿ 'ਮਿਕਸਡ ਮਾਰਸ਼ਲ ਆਰਟਸ' (ਐੱਮ. ਐੱਮ. ਏ.) 'ਚ ਮਾਨਸਿਕ ਮਜ਼ਬੂਤੀ ਸਰੀਰਕ ਤੰਦਰੁਸਤੀ ਜਿੰਨੀ ਹੀ ਜ਼ਰੂਰੀ ਹੈ ।
ਇਹ ਭਾਰਤੀ ਖਿਡਾਰਨ 29 ਸਤੰਬਰ ਨੂੰ ਸਿੰਗਾਪੁਰ 'ਚ 'ਵਨ 161' 'ਤੋਂ ਸਰਕਲ 'ਚ ਵਾਪਸੀ ਕਰੇਗੀ ਜਿੱਥੇ ਉਹ ਘਰੇਲੂ ਦਾਅਵੇਦਾਰ ਅਤੇ ਸਾਬਕਾ 'ਵਨ' ਮਹਿਲਾ ਸਟ੍ਰਾਵੇਟ ਵਿਸ਼ਵ ਖਿਤਾਬ ਚੈਂਲੇਂਜਰ ਟਿਫਨੀ ਟੀਓ ਨਾਲ ਭਿੜੇਗੀ। ਫੋਗਾਟ ਦਾ ਜਿੱਤ ਦਾ ਰਿਕਾਰਡ 7-2 ਹੈ ਜੋ ਸ਼ਾਨਦਾਰ ਹੈ। ਉਸ ਨੇ ਕਿਹਾ, 'ਮੈਂ ਜਿੱਤਣ ਲਈ ਆਪਣੀ ਯੋਜਨਾ 'ਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦੀ ਹਾਂ, ਜੋ ਬਹੁਤ ਮਹੱਤਵਪੂਰਨ ਹੈ।'
ਉਸ ਨੇ ਕਿਹਾ, 'ਪਰ ਮੈਚਾਂ ਦੌਰਾਨ ਸਰੀਰਕ ਤੌਰ 'ਤੇ ਮਜ਼ਬੂਤ ਹੋਣ ਨਾਲੋਂ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੈ।' 28 ਸਾਲਾ ਇਹ ਖਿਡਾਰਨ ਆਖਰੀ ਵਾਰ ਪਿਛਲੇ ਸਾਲ ਦਸੰਬਰ 'ਚ 'ਵਨ ਵੂਮੈਨ ਐਟਮਵੇਟ' ਵਰਲਡ ਗ੍ਰਾਂ ਪ੍ਰੀ ਦੇ ਫਾਈਨਲ 'ਚ ਖੇਡੀ ਸੀ ਜਿਸ 'ਚ ਉਹ ਹਾਰ ਗਈ ਸੀ। ਉਸ ਨੇ ਕਿਹਾ, "ਮੈਂ ਪਿਛਲੀ ਹਾਰ ਤੋਂ ਮਾਨਸਿਕ ਤੌਰ 'ਤੇ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ ਸੀ। ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹੈ।'