FIH ਸੀਰੀਜ਼ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਰਮਨਦੀਪ ਦੀ ਵਾਪਸੀ
Tuesday, May 28, 2019 - 01:43 PM (IST)

ਨਵੀਂ ਦਿੱਲੀ— ਭੁਵਨੇਸ਼ਵਰ 'ਚ 6 ਜੂਨ ਤੋਂ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਸੀਰੀਜ਼ ਫਾਈਨਲਸ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਤਜਰਬੇਕਾਰ ਸਟ੍ਰਾਈਕਰ ਰਮਨਦੀਪ ਸਿੰਘ ਦੀ ਗੋਡੇ ਦੀ ਸੱਟ ਤੋਂ ਉਭਰਨ ਦੇ ਬਾਅਦ ਟੀਮ 'ਚ ਵਾਪਸੀ ਹੋਈ ਹੈ ਜਦਕਿ 18 ਮੈਂਬਰੀ ਟੀਮ ਦੀ ਕਮਾਨ ਮਿਡਫੀਲਡਰ ਮਨਪ੍ਰੀਤ ਸਿੰਘ ਸੰਭਾਲਣਗੇ। ਭਾਰਤ ਨੂੰ ਟੂਰਨਾਮੈਂਟ 'ਚ ਰੂਸ, ਪੋਲੈਂਡ ਅਤੇ ਉਜ਼ਬੇਕਿਸਤਾਨ ਦੇ ਨਾਲ ਪੂਲ ਏ 'ਚ ਰਖਿਆ ਗਿਆ ਹੈ ਜਦਕਿ 18ਵੇਂ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ, ਮੈਕਸਿਕੋ, ਅਮਰੀਕਾ ਅਤੇ ਦੱਖਣੀ ਅਫਰੀਕਾ ਪੂਲ ਬੀ. 'ਚ ਹਨ। ਭਾਰਤ ਨੂੰ 6 ਜੂਨ ਨੂੰ ਰੂਸ ਦੇ ਖਿਲਾਫ ਪਹਿਲਾ ਮੈਚ ਖੇਡਣਾ ਹੈ। ਭਾਰਤ ਦਾ ਟੀਚਾ ਚੋਟੀ 'ਤੇ ਰਹਿ ਕੇ ਇਸ ਸਾਲ ਦੇ ਅਖੀਰ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ 'ਚ ਜਗ੍ਹਾ ਬਣਾਉਣਾ ਹੋਵੇਗਾ।
ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਪੀ.ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਨਨ ਬੀ. ਪਾਠਕ।
ਡਿਫੈਂਡਰ : ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ।
ਮਿਡਫੀਲਡਰ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਨੀਲਾਕਾਂਤਾ ਸ਼ਰਮਾ।
ਫਾਰਵਰਡ : ਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਸਿਮਰਨਜੀਤ ਸਿੰਘ।