ਵਰਲਡ ਐਥਲੇਟਿਕਸ ਚੈਂਪੀਅਨਸ਼ਿਪ 'ਚ ਪੁਰਸ਼ ਅਤੇ ਮਹਿਲਾ ਰਿਲੇ ਟੀਮਾਂ ਦਾ ਖਰਾਬ ਪ੍ਰਦਰਸ਼ਨ
Sunday, Oct 06, 2019 - 02:26 PM (IST)

ਸਪੋਰਟਸ ਡੈਸਕ— ਭਾਰਤ ਨੂੰ ਆਪਣੀ ਚਾਰ ਗੁਣਾ 400 ਮੀਟਰ ਦੀ ਪੁਰਸ਼ ਅਤੇ ਮਹਿਲਾ ਰਿਲੇ ਟੀਮਾਂ ਤੋਂ ਕਾਫ਼ੀ ਉਮੀਦਾ ਸਨ ਪਰ ਦੋਨੋਂ ਟੀਮਾਂ ਸ਼ਨੀਵਾਰ ਨੂੰ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਵਰਲਡ ਐਥਲੇਟਿਕਸ ਚੈਂਪੀਅਨਸ਼ਿਪ 'ਚ ਇਨ੍ਹਾਂ ਮੁਕਾਬਲਿਆ ਦੇ ਫਾਈਨਲ 'ਚ ਨਹੀਂ ਪਹੁੰਚ ਸਕੀ। ਭਾਰਤੀ ਰਿਲੇ ਟੀਮ ਤਿੰਨ ਮਿੰਟ 03.09 ਸੈਕਿੰਡ ਦਾ ਸਮਾਂ ਕੱਢ ਕੇ ਹੀਟ ਦੋ 'ਚ ਸੱਤਵੇਂ ਅਤੇ ਓਵਰਆਲ 12ਵੇਂ ਸਥਾਨ 'ਤੇ ਰਹੀ। ਭਾਰਤੀ ਰਿਲੇ ਟੀਮ ਦਾ ਇਸ 'ਚ ਸਭ ਤੋਂ ਬੈਸਟ ਸਮਾਂ 3.00.91 ਸੈਕਿੰਡ ਸੀ। ਭਾਰਤੀ ਟੀਮ ਜੇਕਰ ਇਹ ਸਮਾਂ ਕੱਢ ਪਾਉਂਦੀ ਤਾਂ ਫਾਈਨਲ 'ਚ ਪਹੁੰਚ ਸਕਦੀ ਸੀ ਪਰ ਭਾਰਤੀ ਟੀਮ ਇਸ ਸਮੇਂ ਤੋਂ ਕਾਫ਼ੀ ਦੂਰ ਰਹੀ। ਕੁਆਲੀਫਾਈ ਕਰਨ ਵਾਲੀ ਅੱਠਵੀਂ ਅਤੇ ਆਖਰੀ ਬ੍ਰਿਟੇਨ ਦੀ ਟੀਮ ਦਾ ਸਮਾਂ 3.01.96 ਸੈਕਿੰਡ ਸੀ।
ਮਹਿਲਾ ਰਿਲੇ ਟੀਮ ਨੇ ਪੁਰਸ਼ ਟੀਮ ਮੁਕਾਬਲੇ ਇਕ ਸਥਾਨ ਦਾ ਸੁਧਾਰ ਵਿਖਾਇਆ ਅਤੇ ਓਵਰਆਲ 11ਵੇਂ ਸਥਾਨ 'ਤੇ ਰਹੀ। ਮਹਿਲਾ ਟੀਮ ਹੀਟ ਇਕ 'ਚ ਤਿੰਨ ਮਿੰਟ 29.42 ਸੈਕਿੰਡ ਦਾ ਸਤਰ ਦਾ ਆਪਣਾ ਸਭ ਤੋਂ ਬੈਸਟ ਸਮਾਂ ਨਿਕਲਣ ਦੇ ਬਾਵਜੂਦ ਛੇਵੇਂ ਸਥਾਨ ਅਤੇ ਓਵਰਆਲ 11ਵੇਂ ਸਥਾਨ 'ਤੇ ਰਹੀ। ਭਾਰਤੀ ਮਹਿਲਾ ਟੀਮ ਦਾ ਇਸ ਕ੍ਰਮ ਵਾਰ 'ਚ ਸਭ ਤੋਂ ਬੈਸਟ ਸਮਾਂ 3.26.89 ਸੈਕਿੰਡ ਸੀ ਅਤੇ ਇਹ ਸਮਾਂ ਉਉਨ੍ਹਾਂ ਨੂੰ ਫਾਈਨਲ 'ਚ ਪਹੁੰਚ ਸਕਦਾ ਸੀ ਪਰ ਟੀਮ ਸਤਰ ਦਾ ਆਪਣਾ ਸਭ ਤੋਂ ਬੈਸਟ ਸਮਾਂ ਨਿਕਲਣ ਦੇ ਬਾਵਜੂਦ ਟੀਚੇ ਤੋਂ ਦੂਰ ਰਹਿ ਗਈ।