IND vs AUS : ਮੀਂਹ ਕਾਰਨ ਐਤਵਾਰ ਨੂੰ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ
Sunday, Jan 03, 2021 - 12:12 PM (IST)
ਮੈਲਬੋਰਨ— ਭਾਰਤੀ ਟੀਮ ਮੀਂਹ ਕਾਰਨ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ’ਤੇ ਐਤਵਾਰ ਨੂੰ ਅਭਿਆਸ ਨਹੀਂ ਕਰ ਸਕੀ ਤੇ ਖਿਡਾਰੀਆਂ ਨੂੰ ਜਿੰਮ ’ਤੇ ਜਾ ਕੇ ਸਮਾਂ ਬਿਤਾਉਣਾ ਪਿਆ। ਤੀਜਾ ਟੈਸਟ ਮੈਚ 7 ਜਨਵਰੀ ਤੋਂ ਸਿਡਨੀ ’ਚ ਹੋਣਾ ਹੈ।
ਇਹ ਵੀ ਪੜ੍ਹੋ : ਚਾਹਲ ਤੇ ਧਨਸ਼੍ਰੀ ਨੇ ਕੀਤੀ ਸ਼ੇਰ ਨਾਲ ‘ਰੱਸਾਕਸ਼ੀ’, ਸੱਪ ਨੂੰ ਲਾਇਆ ਗਲੇ (ਦੇਖੋ ਮਜ਼ੇਦਾਰ ਵੀਡੀਓ)
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬਿਆਨ ’ਚ ਕਿਹਾ, ‘‘ਭਾਰਤ ਦਾ ਐੱਮ. ਸੀ. ਜੀ. ’ਤੇ ਅੱਜ ਹੋਣ ਵਾਲਾ ਅਭਿਆਸ ਸੈਸ਼ਨ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ।’’ ਭਾਰਤ ਤੇ ਆਸਟਰੇਲੀਆ ਦੀ ਟੀਮ ਸੋਮਵਾਰ ਨੂੰ ਸਿਡਨੀ ਲਈ ਰਵਾਨਾ ਹੋਵੇਗੀ। ਕ੍ਰਿਕਟ ਆਸਟਰੇਲੀਆ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਪ ਕਪਤਾਨ ਰੋਹਿਤ ਸ਼ਰਮਾ ਸਮੇਤ ਭਾਰਤ ਦੇ ਪੰਜ ਟੈਸਟ ਖਿਡਾਰੀਆਂ ਨੂੰ ਇਕਾਂਤਵਾਸ ’ਤੇ ਰਖਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਜੈਵ ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਤਾਂ ਨਹੀਂ ਕੀਤੀ।
ਇਹ ਵੀ ਪੜ੍ਹੋ : ਅਰਜੁਨ ਤੇਂਦੁਲਕਰ ਪਹਿਲੀ ਵਾਰ ਮੁੰਬਈ ਦੀ ਸੀਨੀਅਰ ਟੀਮ ’ਚ ਸ਼ਾਮਲ
ਇਕ ਪ੍ਰਸ਼ੰਸਕ ਨੇ ਟਵਿੱਟਰ ’ਤੇ ਵੀਡੀਓ ਅਪਲੋਡ ਕੀਤੀ ਸੀ ਜਿਸ ’ਚ ਟੀਮ ਇੰਡੀਆ ਦੇ ਪੰਜ ਖਿਡਾਰੀ ਇਕ ਇਨਡੋਰ ਰੈਸਟੋਰੈਂਟ ’ਚ ਖਾਣਾ ਖਾ ਰਹੇ ਸਨ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਹਿਲਾਂ ਆਪਣੇ ਪੱਧਰ ’ਤੇ ਜਾਂਚ ਤੋਂ ਇਨਕਾਰ ਕੀਤਾ ਪਰ ਕ੍ਰਿਕਟ ਆਸਟਰੇਲੀਆ ਨੇ ਬਾਅਦ ’ਚ ਕਿਹਾ ਕਿ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਅਜੇ 1-1 ਨਾਲ ਬਰਾਬਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।