ਮੇਹਾਂਗ ਅਮੀਨ BCCI ਅੰਤਰਿਮ ਮੁੱਖ ਕਾਰਜਕਾਰੀ ਨਿਯੁਕਤ, ਜੈ ਸ਼ਾਹ ਨੇ ਦਿੱਤੀ ਜਾਣਕਾਰੀ

Wednesday, Jul 15, 2020 - 03:28 AM (IST)

ਮੇਹਾਂਗ ਅਮੀਨ BCCI ਅੰਤਰਿਮ ਮੁੱਖ ਕਾਰਜਕਾਰੀ ਨਿਯੁਕਤ, ਜੈ ਸ਼ਾਹ ਨੇ ਦਿੱਤੀ ਜਾਣਕਾਰੀ

ਮੁੰਬਈ- ਆਈ. ਪੀ. ਐੱਲ. ਦੇ ਮੁਖ ਕਾਰਜਕਾਰੀ ਅਧਿਕਾਰੀ ਹੇਮਾਂਗ ਅਮੀਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਮੈਂਬਰਾਂ ਨੂੰ ਸੋਮਵਾਰ ਈ-ਮੇਲ ਦੇ ਰਾਹੀ ਇਸਦੀ ਜਾਣਕਾਰੀ ਦਿੱਤੀ। ਹਾਲ ਹੀ 'ਚ ਬੀ. ਸੀ. ਸੀ. ਆਈ. ਨੇ ਰਾਹੁਲ ਚੌਧਰੀ ਦੇ ਮੁੱਖ ਕਾਰਜਕਾਰੀ ਅਹੁਦੇ ਤੋਂ ਅਸਤੀਫੇ ਨੂੰ ਸਵੀਕਾਰ ਕੀਤਾ ਸੀ, ਜਿਸ ਤੋਂ ਬਾਅਦ ਹੇਮਾਂਗ ਨੂੰ ਅੰਤਰਿਮ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਗਿਆ ਹੈ।
ਜੈ ਸ਼ਾਹ ਨੇ ਈ-ਮੇਲ 'ਚ ਲਿਖਿਆ- ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਹੁਲ ਨੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਉਹ ਹੁਣ ਬੀ. ਸੀ. ਸੀ. ਆਈ. ਦੇ ਨਾਲ ਨਹੀਂ ਜੁੜੇ ਹਨ। ਅਸੀਂ ਆਈ. ਪੀ. ਐੱਲ. ਦੇ ਸੀ. ਓ. ਓ. ਹੇਮਾਂਗ ਨੂੰ ਬੀ. ਸੀ. ਸੀ. ਆਈ. ਦਾ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕਰ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਤੁਸੀਂ ਹੇਮਾਂਗ ਨੂੰ ਉਸਦੀ ਨਵੀਂ ਭੂਮੀਕਾ 'ਚ ਆਪਣਾ ਸਹਿਯੋਗ ਦਿਓ।


author

Gurdeep Singh

Content Editor

Related News