ਰਾਜ ਇਕਾਈਆਂ ਦੇ ਨਾਂ ਤੈਅ ਕਰਨ ਲਈ 13 ਅਕਤੂਬਰ ਨੂੰ ਮੁੰਬਈ ''ਚ ਬੈਠਕ

Friday, Oct 11, 2019 - 11:50 PM (IST)

ਰਾਜ ਇਕਾਈਆਂ ਦੇ ਨਾਂ ਤੈਅ ਕਰਨ ਲਈ 13 ਅਕਤੂਬਰ ਨੂੰ ਮੁੰਬਈ ''ਚ ਬੈਠਕ

ਪੁਣੇ— ਬੀ. ਸੀ. ਸੀ. ਆਈ. ਮਾਨਤਾ ਪ੍ਰਾਪਤ ਸਾਰੀਆਂ ਰਾਜ ਇਕਾਈਆਂ ਦੇ ਨਵੇਂ ਅਹੁਦੇਦਾਰਾਂ ਦੇ ਨਾਂ ਨੂੰ ਤੈਅ ਕਰਨ ਲਈ ਐਤਵਾਰ ਨੂੰ ਮੁੰਬਈ ਵਿਚ 'ਗੈਰ-ਰਸਮੀ ਮੀਟਿੰਗ' ਕਰੇਗਾ, ਜਿਸ ਵਿਚ ਸਾਬਕਾ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਵੇਂ ਅਹੁਦੇਦਾਰ 23 ਅਕਤੂਬਰ ਨੂੰ ਹੋਣ ਵਾਲੀ ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਸਭਾ (ਏ. ਜੀ. ਐੱਮ.) ਤੋਂ ਬਾਅਦ ਕਾਰਜਭਾਰ ਸੰਭਾਲਣਗੇ। ਇਹ ਪਤਾ ਲੱਗਾ ਹੈ ਕਿ ਅਹੁਦੇਦਾਰਾਂ ਦੇ ਨਾਂ ਨੂੰ ਲੈ ਕੇ ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਤੇ ਮੌਜੂਦਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਸੁਝਾਅ 'ਤੇ ਬੋਰਡ ਦੇ ਮੈਂਬਰ ਵਿਚਾਰ ਕਰਨਗੇ।
ਤਾਮਿਲਨਾਡੂ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਮਣੀਪੁਰ ਨੂੰ ਬੀ. ਸੀ. ਸੀ. ਆਈ. ਏ. ਜੀ. ਐੱਮ. ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਤੇ ਇਹ ਪੰਜੇ ਰਾਜ ਇਕਾਈਆਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਕਰਨ ਦੀ ਤਿਆਰੀ ਕਰ ਰਹੀਆਂ ਹਨ। ਜ਼ਿਆਦਾਤਰ ਇਕਾਈਆਂ ਦਾ ਹਾਲਾਂਕਿ ਜਲਦ ਤੋਂ ਜਲਦ ਏ. ਜੀ. ਐੱਮ. ਕਰਵਾਉਣਾ ਚਾਹੁੰਦੀਆਂ ਹਨ ਤਾਂ ਕਿ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਤੋਂ ਬੋਰਡ ਦਾ ਕੰਮਕਾਜ ਵਾਪਸ ਲਿਆ ਜਾ ਸਕੇਗਾ।


author

Gurdeep Singh

Content Editor

Related News