ਮੈਕੁਲਮ ਦਾ ਬਿਆਨ, ਇਸ ਟੀਮ ਕੋਲ ਹੈ ਵਰਲਡ ਚੈਂਪੀਅਨ ਬਣਨ ਦਾ ਸੁਨਿਹਰੀ ਮੌਕਾ

Monday, Jun 24, 2019 - 12:12 PM (IST)

ਮੈਕੁਲਮ ਦਾ ਬਿਆਨ, ਇਸ ਟੀਮ ਕੋਲ ਹੈ ਵਰਲਡ ਚੈਂਪੀਅਨ ਬਣਨ ਦਾ ਸੁਨਿਹਰੀ ਮੌਕਾ

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਮੈਕੁਲਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਕੋਲ ਪਹਿਲੀ ਵਾਰ ਵਰਲਡ ਚੈਂਪੀਅਨ ਬਣ ਕੇ ਇਤਿਹਾਸ ਰਚਣ ਦਾ ਸੁਨਿਹਰੀ ਮੌਕਾ ਹੈ। ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਆਈ. ਸੀ. ਸੀ. ਵਰਲਡ ਕੱਪ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਜੇਤੂ ਰੱਥ ਜਾਰੀ ਰੱਖਿਆ ਹੈ। ਨਿਊਜ਼ੀਲੈਂਡ ਟੀਮ 2015 ਵਰਲਡ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਹੱਥੋਂ ਹਾਰ ਕੇ ਉਪ-ਜੇਤੂ ਰਹੀ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ 6 ਵਾਰ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ। ਕੇਨ ਵਿਲੀਅਮਸਨ ਦੀ ਅਗਵਾਈ ਵਿਚ ਮੌਜੂਦਾ ਵਰਲਡ ਕੱਪ ਵਿਚ 6 ਮੈਚਾਂ ਵਿਚ 5 ਜਿੱਤ ਅਤੇ 1 ਮੀਂਹ ਦੀ ਭੇਟ ਚੜ੍ਹਨ ਕਾਰਨ ਟੀਮ 11 ਅੰਕਾ ਨਾਲ ਸੂਚੀ ਵਿਚ ਚੋਟੀ 'ਤੇ ਬਣੀ ਹੋਈ ਹੈ। ਉਸਦਾ ਸੈਮੀਫਾਈਨਲ ਵਿਚ ਪਹੁੰਚਣਾ ਲੱਗਭਗ ਤੈਅ ਹੈ।

PunjabKesari

ਮੈਕੁਲਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਕੁਝ ਲੋਕ ਕਹਿੰਦੇ ਹਨ ਕਿ ਅਸੀਂ ਜਿੱਤ ਦੇ ਦਾਅਵੇਦਾਰ ਨਹੀਂ ਹੰ ਪਰ ਉਹ ਅਜਿਹੇ ਲੋਕ ਹਨ ਜਿਨ੍ਹਾਂ ਨੇ ਨਿਊਜ਼ੀਲੈਂਡ ਨੂੰ ਜ਼ਿਆਦਾ ਖੇਡਦੇ ਨਹੀਂ ਦੇਖਿਆ ਹੈ। ਵਰਲਡ ਕੱਪ ਵਿਚ ਨਿਊਜ਼ੀਲੈਂਡ ਦਾ ਪ੍ਰਦਰਸ਼ਨ ਹਮੇਸ਼ਾ ਬਹੁਤ ਚੰਗਾ ਰਿਹਾ ਹੈ। ਮੈਨੂੰ ਲਗਦਾ ਹੈ ਵਰਲਡ ਕੱਪ ਦੇ ਮੈਚਾਂ ਨੂੰ ਜਿੱਤਣ ਦੇ ਮਾਮਲੇ ਵਿਚ ਅਸੀਂ ਆਸਟਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਹਾਂ।''

PunjabKesari

ਮੈਕੁਲਮ ਨੇ ਕਪਤਾਨੀ ਦੇ ਮਾਮਲੇ ਵਿਚ ਵਿਲੀਅਮਸਨ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਟੀਮ ਦੀ ਅਗਵਾਈ ਕੀਤੀ ਹੈ। ਵਿਲੀਅਮਸਨ ਨੇ ਵੈਸਟਇੰਡੀਜ਼ ਖਿਲਾਫ 148 ਦੌੜਾਂ ਦੀ ਪਾਰੀ ਖੇਡੀ ਜੋ ਵਰਲਡ ਕੱਪ ਵਿਚ ਉਸਦੀ ਲਗਾਤਾਰ ਦੂਜੀ ਸੈਂਕੜੇ ਵਾਲੀ ਪਾਰੀ ਸੀ। ਉਹ ਕਮਾਲ ਦਾ ਖਿਡਾਰੀ ਹੈ ਅਤੇ ਹੁਣ ਸ਼ਾਨਦਾਰ ਕਪਤਾਨ ਬਣਾ ਗਿਆ ਹੈ। ਉਹ ਅੱਜ ਦੇ ਦੌਰ ਦੇ ਸਭ ਤੋਂ ਚੰਗੇ ਬੱਲੇਬਾਜ਼ਾਂ ਵਿਚੋਂ ਇਕ ਹੈ। ਉਸ ਤੋਂ ਇਲਾਵਾ ਜੋ ਰੂਟ, ਸਟੀਵ ਸਮਿਥ ਅਤੇ ਵਿਰਾਟ ਕੋਹਲੀ ਅਜਿਹੇ ਬੱਲੇਬਾਜ਼ ਹਨ।


Related News