MCA ਨੇ ਚੋਟੀ ਪਰੀਸ਼ਦ ਦੀ ਬੈਠਕ ਕੀਤੀ ਮੁਲਤਵੀ

Sunday, May 31, 2020 - 02:34 PM (IST)

MCA ਨੇ ਚੋਟੀ ਪਰੀਸ਼ਦ ਦੀ ਬੈਠਕ ਕੀਤੀ ਮੁਲਤਵੀ

ਮੁੰਬਈ : ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੀ ਸੋਮਵਾਰ ਨੂੰ ਹੋਣ ਵਾਲੀ ਚੋਟੀ ਪਰੀਸ਼ਦ ਦੀ ਆਨਲਾਈਨ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਵਿਅਕਤੀਗਤ ਤੌਰ 'ਤੇ ਅਧਿਕਾਰੀਆਂ ਦੇ ਹਾਜ਼ਰ ਹੋਣ ਦੀ ਸੰਭਾਵਨਾਵਾਂ ਵਿਚ ਸੁਧਾਰ ਹੋਇਆ ਹੈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ 8 ਜੂਨ ਤੋਂ ਕਈ ਲਾਕਡਾਊਨ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਚੋਟੀ ਪਰੀਸ਼ਦ ਨੂੰ ਕ੍ਰਿਕਟ ਸੁਧਾਰ ਕਮੇਟੀ ਗਠਿਤ ਕਰਨ ਲਈ ਬੈਠਕ ਕਰਨੀ ਸੀ। 

ਪਰੀਸ਼ਦ ਕਮੇਟੀ ਦੇ ਈਕ ਮੈਂਬਰ ਨੇ ਮੀਡੀਆ ਨੂੰ ਕਿਹਾ ਕਿ ਇਹ ਬੈਠ 8 ਜੂਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਦੋਂ ਲਾਕਡਾਊਨ ਨੂੰ ਖਤਮ ਕਰਨ ਦੇ ਦਿਸ਼ਾਨਿਰਦੇਸ਼ ਪ੍ਰਭਾਵੀ ਹੋ ਜਾਣਗੇ। ਇਸ ਬੈਠਕ ਵਿਚ ਆਮ ਸਾਲਾਨਾ ਬੈਠਕ ਦੀ ਤਾਰੀਖ 'ਤੇ ਫੈਸਲਾ ਵੀ ਹੋਣਾ ਸੀ ਅਤੇ 2020-21 ਕ੍ਰਿਕਟ ਸੈਸ਼ਨ ਦੇ ਬਾਰੇ ਵਿਚ ਚਰਚਾ ਹੋਣੀ ਸੀ।


author

Ranjit

Content Editor

Related News