ਐਮਬਾਪੇ ਦੇ ਦੋ ਸ਼ਾਨਦਾਰ ਗੋਲ, ਫਰਾਂਸ ਨਾਕਆਊਟ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

11/27/2022 12:08:58 AM

ਸਪੋਰਟਸ ਡੈਸਕ : ਕਾਈਲਿਆਨ ਐਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਫਰਾਂਸ ਡੈੱਨਮਾਰਕ ਨੂੰ 2-1 ਨਾਲ ਹਰਾ ਕੇ ਸ਼ਨੀਵਾਰ ਨੂੰ ਵਿਸ਼ਵ ਕੱਪ ਦੇ ਨਾਕਆਊਟ ਗੇੜ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਐਮਬਾਪੇ ਨੇ 61ਵੇਂ ਮਿੰਟ ਵਿਚ ਫਰਾਂਸ ਨੂੰ ਬੜ੍ਹਤ ਦਿਵਾਈ ਤੇ 85ਵੇਂ ਮਿੰਟ ’ਚ ਦੂਜਾ ਗੋਲ ਕੀਤਾ। ਡੈੱਨਮਾਰਕ ਲਈ ਇਸ ਤੋਂ ਪਹਿਲਾਂ 68ਵੇਂ ਮਿੰਟ ਵਿਚ ਆਂਦ੍ਰਿਆਸ ਕ੍ਰਿਸਟੇਨਸੇਨ ਨੇ ਬਰਾਬਰੀ ਦਾ ਗੋਲ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਗੁਜਰਾਤ ’ਚ ਚੋਣ ਡਿਊਟੀ ’ਤੇ ਤਾਇਨਾਤ ਜਵਾਨ ਨੇ ਆਪਣੇ ਸਾਥੀਆਂ ’ਤੇ ਕੀਤੀ ਫਾਇਰਿੰਗ, ਦੋ ਦੀ ਮੌਤ

ਚਾਰ ਸਾਲ ਪਹਿਲਾਂ ਵਿਸ਼ਵ ਕੱਪ ਵਿਚ ਫਰਾਂਸ ਦੀ ਖਿਤਾਬੀ ਜਿੱਤ ਵਿਚ ਐਮਬਾਪੇ ਨੇ ਚਾਰ ਗੋਲ ਕੀਤੇ ਸਨ। ਹੁਣ ਉਸ ਦੇ ਫਰਾਂਸ ਲਈ 31 ਗੋਲ ਹੋ ਚੁੱਕੇ ਹਨ। ਫਰਾਂਸ ਨੇ ਪਹਿਲੇ ਮੈਚ ਵਿਚ ਆਸਟਰੇਲੀਆ ਨੂੰ 4-1 ਨਾਲ ਹਰਾਇਆ, ਜਦਕਿ ਡੈੱਨਮਾਰਕ ਨੇ ਟਿਊਨੇਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਿਆ ਸੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦਾ ਸਮੁੱਚਾ ਸਿੱਖ ਭਾਈਚਾਰਾ ਨਗਰ ਨਿਗਮ ਚੋਣਾਂ ’ਚ ਭਾਜਪਾ ਦੀ ਕਰੇਗਾ ਹਮਾਇਤ : ਕਾਲਕਾ, ਕਾਹਲੋਂ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Manoj

Content Editor

Related News