IND v WI : ਵਨ ਡੇ ਸੀਰੀਜ਼ ਲਈ ਜ਼ਖਮੀ ਧਵਨ ਦੀ ਜਗ੍ਹਾ ਮਯੰਕ ਅਗਰਵਾਲ ਟੀਮ 'ਚ ਸ਼ਾਮਲ

Wednesday, Dec 11, 2019 - 02:39 PM (IST)

IND v WI : ਵਨ ਡੇ ਸੀਰੀਜ਼ ਲਈ ਜ਼ਖਮੀ ਧਵਨ ਦੀ ਜਗ੍ਹਾ ਮਯੰਕ ਅਗਰਵਾਲ ਟੀਮ 'ਚ ਸ਼ਾਮਲ

ਨਵੀਂ ਦਿੱਲੀ : ਵੈਸਟਇੰਡੀਜ਼ ਖਿਲਾਫ ਆਗਾਮੀ ਵਨ ਡੇ ਸੀਰੀਜ਼ ਲਈ ਭਾਰਤੀ ਓਪਨਰ ਮਯੰਕ ਅਗਰਵਾਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾ ਭਾਰਤੀ ਟੀਮ ਵਿਚ ਲਿਆ ਗਿਆ ਹੈ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ, ''ਆਲ ਇੰਡੀਆ ਸਿਲੈਕਸ਼ਨ ਕਮੇਟੀ ਨੇ ਮਯੰਕ ਨੂੰ ਜ਼ਖਮੀ ਧਵਨ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਹੈ। ਸੂਰਤ ਵਿਚ ਧਵਨ ਦੇ ਖੱਬੇ ਅੰਗੂਠੇ ਵਿਚ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦੌਰਾਨ ਕੱਟ ਲੱਗ ਗਿਆ ਸੀ।

PunjabKesari

ਧਵਨ ਵੈਸਟਇੰਡੀਜ਼ ਖਿਲਾਫ ਮੌਜੂਦਾ ਟੀ-20 ਸੀਰੀਜ਼ ਵਿਚ ਟੀਮ ਦਾ ਹਿੱਸਾ ਨਹੀਂ ਹੈ। ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਧਵਨ ਦਾ ਚੈਕਅੱਪ ਕੀਤਾ ਅਤੇ ਪਾਇਆ ਕਿ ਸੱਟ ਹੋਲੀ-ਹੋਲੀ ਠੀਕ ਹੋ ਰਹੀ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਕੁਝ ਹੋਰ ਸਮਾਂ ਲੱਗੇਗਾ।

ਮਯੰਕ ਖੇਡਣਗੇ ਪਹਿਲਾ ਵਨ ਡੇ
PunjabKesari
ਮਯੰਕ ਨੂੰ ਜੇਕਰ ਪਲੇਇੰਗ ਇਲੈਵਨ ਵਿਚ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਕਰੀਅਰ ਦਾ ਪਹਿਲਾ ਵਨ ਡੇ ਕੌਮਾਂਤਰੀ ਮੈਚ ਖੇਡਣਗੇ। ਉਸ ਨੇ ਹੁਣ ਤਕ 9 ਟੈਸਟ ਮੈਚ ਖੇਡੇ ਹਨ ਜਿਸ ਦੀਆਂ 13 ਪਾਰੀਆਂ ਵਿਚ ਉਸ ਨੇ 3 ਸੈਂਕੜੇ ਅਤੇ 3 ਅਰਧ ਸੈਂਕੜੇ ਲਾਏ ਹਨ। ਉਸ ਨੇ ਬੰਗਲਾਦੇਸ਼ ਖਿਲਾਫ ਇੰਦੌਰ ਵਿਚ ਪਿਛਲੇ ਮਹੀਨੇ 243 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।


Related News