ਮਯੰਕ ਅਗਰਵਾਲ ਦਾ 12 ਪਾਰੀਆਂ 'ਚ ਦੂਜਾ ਦੋਹਰਾ ਸੈਂਕੜਾ, ਇਸ ਮਹਾਨ ਖਿਡਾਰੀ ਦਾ ਤੋੜਿਆ ਰਿਕਾਰਡ

11/16/2019 12:17:39 PM

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੁਕਾਬਲੇ ਦੇ ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਲਗਾ ਦਿੱਤਾ ਹੈ। ਹੁਣ ਤੱਕ ਮਯੰਕ ਪਿਛਲੇ ਪੰਜ ਟੈਸਟ ਮੈਚਾਂ ਦੀ ਪੰਜ ਪਾਰੀਆਂ 'ਚ ਤਿੰਨ ਸੈਂਕੜੇ ਲਗਾ ਚੁੱਕਾ ਹਨ। ਮਯੰਕ ਨੇ ਆਪਣਾ ਦੋਹਰਾ ਸੈਂਕੜਾ ਛੱਕਾ ਲਗਾ ਕੇ ਪੂਰਾ ਕੀਤਾ। ਮਯੰਕ 330 ਗੇਂਦਾਂ 'ਚ 28 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ 243 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤੇ। ਇਸ ਦੋਹਰੇ ਸੈਂਕਡ਼ੇ ਨਾਲ ਉਹ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾਨ ਬਰੈਡਮੈਨ ਤੋਂ ਵੀ ਅੱਗੇ ਨਿਕਲ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਕਈ ਰਿਕਾਰਡਜ਼ ਆਪਣੇ ਨਾਂ ਦਰਜ ਕਰ ਲਏ ਹਨ।PunjabKesari
ਬਰੈਡਮੈਨ ਦਾ ਤੋੜਿਆ ਰਿਕਾਰਡ
ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੋਹਰਾ ਸੈਂਕੜਾ ਲਗਾ ਕੇ ਡਾਨ ਬਰੈਡਮੈਨ ਦਾ ਇਕ ਵੱਡਾ ਵਰਲਡ ਰਿਕਾਰਡ ਤੋੜ ਦਿੱਤਾ। ਮਯੰਕ ਨੇ 12ਵੀਂ ਪਾਰੀ 'ਚ ਦੋਹਰਾ ਸੈਂਕੜਾ ਲਾਇਆ ਹੈ ਅਤੇ ਅਜਿਹਾ ਕਰ ਉਸ ਨੇ ਬਰੈਡਮੈਨ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ 13 ਪਾਰੀਆਂ 'ਚ ਇਹ ਰਿਕਾਰਡ ਬਣਾਇਆ ਸੀ। ਹਾਲਾਂਕਿ ਭਾਰਤ ਦੇ ਵਿਨੋਦ ਕਾਂਬਲੀ ਸਭ ਤੋਂ ਅੱਗੇ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤੀ ਪੰਜ ਪਾਰੀਆਂ 'ਚ ਹੀ ਦੋ ਦੋਹਰੇ ਸੈਂਕੜੇ ਲਗਾ ਲਏ ਸਨ।

ਵਿਨੋਦ ਕਾਂਬਲੀ - 5 ਪਾਰੀਆਂ
ਮਯੰਕ ਅਗਰਵਾਲ - 12 ਪਾਰੀਆਂ
ਡਾਨ ਬਰੈਡਮੈਨ    - 13 ਪਾਰੀਆਂ
ਐੱਲ ਰੋਵੇ          - 14 ਪਾਰੀਆਂ  
ਗਰੀਮ ਸਮਿਥ     - 15 ਪਾਰੀਆਂ
ਡਬਲੀਊ ਹੈਮੰਡ   - 16 ਪਾਰੀਆਂ
ਚੇਤੇਸ਼ਵਰ ਪੁਜਾਰਾ - 17 ਪਾਰੀਆਂPunjabKesari

ਅਜਿਹਾ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣੇ ਮਯੰਕ
ਮਯੰਕ ਅਗਰਵਾਲ ਅਜਿਹੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ, ਜਿਸ ਨੇ ਛੱਕਾ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ ਇਹ ਕਮਾਲ ਕਰ ਚੁੱਕਾ ਹੈ। ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ 'ਚ ਇਹ ਉਪਲਬੱਧੀ ਹਾਸਲ ਕੀਤੀ ਸੀ।PunjabKesari

ਸਭ ਤੋਂ ਘੱਟ ਪਾਰੀਆਂ 'ਚ 3 ਟੈਸਟ ਸੈਂਕੜੇ ਲਾਉਣ ਵਾਲੇ ਭਾਰਤੀ ਓਪਨਰਜ਼
4 - ਰੋਹਿਤ ਸ਼ਰਮਾ
7 - ਸੁਨੀਲ ਗਵਾਸਕਰ
9 - ਕੇ. ਐੱਲ. ਰਾਹੁਲ
12- ਵਿਜੇ ਮਰਚੈਂਟ/ਮਯੰਕ ਅਗਰਵਾਲ

ਸਹਿਵਾਗ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਸਲਾਮੀ ਬੱਲੇਬਾਜ਼ੀ
ਮਯੰਕ ਅਜਿਹੇ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਹਨ, ਜਿਨ੍ਹਾਂ ਨੇ ਇਕ ਹੀ ਦਿਨ 'ਚ 200+ ਦਾ ਸਕੋਰ ਟੈਸਟ ਕ੍ਰਿਕਟ 'ਚ ਬਣਾਇਆ ਹੈ। ਉਸ ਤੋਂ ਪਹਿਲਾਂ ਵਰਿੰਦਰ ਸਹਿਵਾਗ ਨੇ ਇਹ ਕਾਰਨਾਮਾ 3 ਵਾਰ ਕਰ ਚੁੱਕੇ ਹਨ।PunjabKesari

ਭਾਰਤ ਦੇ ਸਲਾਮੀ ਬੱਲੇਬਾਜ਼ ਵਲੋਂ ਸਭ ਤੋਂ ਜ਼ਿਆਦਾ 200
6 ਵਰਿੰਦਰ ਸਹਿਵਾਗ
3 ਸੁਨੀਲ ਗਾਵਸਕਰ
2 ਵੀਨੂ ਮਾਂਕੜ
2 ਵਸੀਮ ਜਾਫਰ
2 ਮਯੰਕ ਅਗਰਵਾਲ  

ਇਹ ਰਿਕਾਰਡ ਵੀ ਟੀਮ ਇੰਡੀਆ ਦੇ ਨਾਂ
ਟੈਸਟ ਕ੍ਰਿਕਟ ਦੇ ਇਤਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਇੰਡੀਆ ਵੱਲੋਂ 4 ਟੈਸਟ ਮੈਚਾਂ 'ਚ ਉਸ ਦੇ ਕਿਸੇ ਇਕ ਖਿਡਾਰੀ ਨੇ ਦੋਹਰਾ ਸੈਂਕੜਾ ਲਾਇਆ ਹੋਵੇ। ਇਸ ਮੈਚ ਤੋਂ ਪਹਿਲਾਂ ਵਿਸ਼ਾਖਾਪਟਨਮ 'ਚ ਮਯੰਕ ਨੇ 215 ਦੌੜਾਂ, ਪੁਣੇ 'ਚ ਵਿਰਾਟ ਕੋਹਲੀ ਨੇ ਅਜੇਤੂ 254, ਰਾਂਚੀ 'ਚ ਰੋਹਿਤ ਸ਼ਰਮਾ ਨੇ 212 ਦੌੜਾਂ ਦੀ ਪਾਰੀ ਖੇਡੀ ਸੀ। PunjabKesari
70 ਦੀ ਟੈਸਟ ਔਸਤ
ਮਯੰਕ ਇਸ ਸਮੇਂ ਟੈਸਟ 'ਚ 70 ਦੀ ਔਸਤ ਨਾਲ ਦੌੜਾਂ ਬਣਾ ਰਿਹਾ ਹੈ। 12 ਪਾਰੀਆਂ 'ਚ ਹੁਣ ਤੱਕ ਮਯੰਕ 767 ਦੌੜਾਂ ਬਣਾ ਚੁੱਕਾ ਹੈ। ਇਸ 'ਚ ਤਿੰਨ-ਤਿੰਨ ਸੈਂਕੜੇ ਅਤੇ ਅਰਧ ਸੈਂਕੜੇ ਸ਼ਾਮਲ ਹਨ। ਇੰਨਾ ਹੀ ਨਹੀਂ ਟੈਸਟ 'ਚ ਮਯੰਕ ਦਾ ਸਟ੍ਰਾਈਕ ਰੇਟ ਵੀ ਕਰੀਬ 53.74 ਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ