141kmph ਦੀ ਰਫਤਾਰ ਨਾਲ ਜਦੋਂ ਸਿੱਧੀ ਮੋਢੇ 'ਤੇ ਜਾ ਲੱਗੀ ਗੇਂਦ, ਜ਼ਮੀਨ 'ਤੇ ਡਿੱਗਿਆ ਇਹ ਬੱਲੇਬਾਜ਼
Tuesday, Jan 21, 2020 - 04:07 PM (IST)

ਸਪੋਰਟਸ ਡੈਸਕ— ਬੀਗ ਬੈਸ਼ ਲੀਗ 'ਚ ਇਕ ਮੈਚ ਦੌਰਾਨ ਆਸਟਰੇਲੀਆਈ ਬੱਲੇਬਾਜ਼ ਗਲੈਨ ਮੈਕਸਵੇਲ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਵਾਲ-ਵਾਲ ਬੱਚਿਆ। ਮੈਲਬਰਨ ਸਟਾਰਸ ਦੇ ਕਪਤਾਨ ਮੈਕਸਵੇਲ ਬੱਲੇਬਾਜ਼ ਨਿਕ ਮੈਡਿਨਸਨ ਦੇ ਆਊਟ ਹੋਣ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਿਆ ਸੀ। ਸਿਡਨੀ ਸਿਕਸਰਸ ਦੇ ਤੇਜ਼ ਗੇਂਦਬਾਜ਼ ਬੇਨ ਡਵੌਰਸ਼ੁਇਸ ਉਸ ਦੇ ਸਾਹਮਣੇ ਸੀ। ਇਸ ਦੌਰਾਨ ਮੈਕਸਵੇਲ ਨੂੰ ਖਤਰਨਾਕ ਬੀਮਰ ਦਾ ਸਾਹਮਣਾ ਕਰਨਾ ਪਿਆ।ਇਹ ਮਾਮਲਾ ਮੈਲਬਰਨ ਸਟਾਰ ਦੀ ਪਾਰੀ ਦੇ 10ਵੇਂ ਓਵਰ ਦੀ ਆਖਰੀ ਗੇਂਦ ਦਾ ਹੈ। ਸਿਡਨੀ ਸਿਕਸਰਸ ਦੇ ਤੇਜ਼ ਗੇਂਦਬਾਜ਼ ਬੇਨ ਡਵੌਰਸ਼ੁਇਸ ਨੇ ਮੈਕਸਵੇਲ ਨੂੰ 141.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਬੀਮਰ ਗੇਂਦ ਸੁੱਟੀ। ਮੈਕਸਵੇਲ ਆਪਣੀ ਵੱਲ ਆਉਂਦੀ ਇਸ ਖਤਰਨਾਕ ਗੇਂਦ ਨੂੰ ਦੇਖ ਇਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਇਹ ਗੇਂਦ ਮੈਕਸਵੇਲ ਦੇ ਬੱਲੇ ਨਾਲ ਟਕਰਾ ਕੇ ਉਸ ਦੇ ਮੋਡੇ 'ਤੇ ਜਾ ਲੱਗੀ। ਗੇਂਦ ਲੱਗਦੇ ਹੀ ਮੈਕਸਵੇਲ ਮੈਦਾਨ 'ਤੇ ਡਿੱਗ ਪਿਆ। ਉਸ ਨੇ ਬੜੀ ਮੁਸ਼ਕਿਲ ਨਾਲ ਆਪਣੇ ਸਿਰ ਨੂੰ ਇਸ ਖਤਰਨਾਕ ਬੀਮਰ ਤੋਂ ਬਚਾਇਆ। ਉਹ ਖੁਦ ਇਸ ਗੇਂਦ ਤੋਂ ਕਾਫ਼ੀ ਹੈਰਾਨ ਨਜ਼ਰ ਆ ਰਿਹਾ ਸੀ।
Glenn Maxwell evades a nasty delivery - and slams the free hit for four #BBL09 pic.twitter.com/ShZHmlzcmQ
— cricket.com.au (@cricketcomau) January 20, 2020
ਗਲੈਨ ਮੈਕਸਵੇਲ ਦੇ ਜ਼ਮੀਨ 'ਤੇ ਡਿੱਗਦੇ ਹੀ ਸਿਡਨੀ ਸਿਕਸਰ ਦੇ ਖਿਡਾਰੀ ਉਨ੍ਹਾਂ ਦੇ ਕੋਲ ਇਹ ਦੇਖਣ ਲਈ ਪੁੱਜੇ ਕਿ ਕਿਤੇ ਉਸ ਨੂੰ ਕੋਈ ਸੱਟ ਤਾਂ ਨਹੀਂ ਲੱਗੀ। ਇਸ ਤੋਂ ਬਾਅਦ ਜ਼ਮੀਨ 'ਤੇ ਬੈਠੇ-ਬੈਠੇ ਹੀ ਮੈਕਸਵੇਲ ਵਿਰੋਧੀ ਗੇਂਦਬਾਜ਼ ਨੂੰ ਹੈਰਾਨੀ ਨਾਲ ਦੇਖਣ ਲੱਗ ਪਿਆ। ਇਸ ਤੋਂ ਬਾਅਦ ਮੈਕਸਵੇਲ ਨੇ ਅਗਲੀ ਹੀ ਗੇਂਦ 'ਤੇ ਸ਼ਾਨਦਾਰ ਚੌਕਾ ਲਗਾ ਕੇ ਦੱਸਿਆ ਕਿ ਉਹ ਠੀਕ ਹੈ। ਹਾਲਾਂਕਿ ਮੈਲਬਰਨ ਸਟਾਰਸ ਦੇ ਕਪਤਾਨ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕਿਆ।
Pwwoah! That's a very unfriendly welcome to the crease for @StarsBBL captain Glenn Maxwell #BBL09 pic.twitter.com/l24loTXi6m
— KFC Big Bash League (@BBL) January 20, 2020