ਹੇਡਨ ਤੇ ਫਿਲੈਂਡਰ T20 WC ਲਈ ਪਾਕਿਸਤਾਨੀ ਟੀਮ ਦੇ ਕੋਚ ਬਣੇ

Tuesday, Sep 14, 2021 - 11:27 AM (IST)

ਹੇਡਨ ਤੇ ਫਿਲੈਂਡਰ T20 WC ਲਈ ਪਾਕਿਸਤਾਨੀ ਟੀਮ ਦੇ ਕੋਚ ਬਣੇ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਤੇ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਵਰਨੋਨ ਫਿਲੈਂਡਰ ਨੂੰ ਯੂ. ਏ. ਈ. ’ਚ ਹੋਣ ਵਾਲੇ ਆਗਾਮੀ ਆਈ. ਸੀ. ਸੀ. ਟੀ-20 ਵਰਲਡ ਕੱਪ ਲਈ ਪਾਕਿਸਤਾਨ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਪੀ. ਸੀ. ਬੀ. ਦੇ ਨਵ ਨਿਯੁਕਤ ਪ੍ਰਧਾਨ ਰਮੀਜ਼ ਰਾਜਾ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਹੇਡਨ ਤੇ ਫਿਲੈਂਡਰ ਦੀ ਨਿਯੁਕਤੀ ਮੁੱਖ ਕੋਚ ਮਿਸਬਾਹ-ਉਲ-ਹੱਕ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਸ ਦੇ ਲਗਭਗ ਦੋ ਸਾਲ ਦੇ ਕਾਰਜਕਾਲ ਪੂਰਾ ਹੋਣ ’ਤੇ ਅਸਤੀਫਾ ਦੇਣ ਦੇ ਇਕ ਹਫਤੇ ਬਾਅਦ ਹੋਈ ਹੈ। ਪੀ. ਸੀ. ਬੀ. ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਲਈ ਸਾਬਕਾ ਟੈਸਟ ਸਪਿਨਰ ਸਕਲੇਨ ਮੁਸ਼ਤਾਕ ਤੇ ਆਲ ਰਾਊਂਡਰ ਅਬਦੁੱਲ ਰੱਜਾਕ ਨੂੰ ਅੰਤਰਿਮ ਕੋਚ ਦੇ ਰੂਪ ’ਚ ਨਿਯੁਕਤ ਕੀਤਾ ਸੀ।


author

Tarsem Singh

Content Editor

Related News