ਇਕ ਅਜਿਹਾ ਮੈਚ ਜਿਸ ਨੂੰ ਆਸ਼ੀਸ਼ ਨਹਿਰਾ ਅੱਜ ਤੱਕ ਨਹੀਂ ਭੁੱਲ ਸਕੇ

11/08/2017 5:27:24 AM

ਨਵੀਂ ਦਿੱਲੀ— ਭਾਰਤੀ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ 1 ਨਵੰਬਰ ਨੂੰ ਨਿਊਜ਼ੀਲੈਂਡ ਖਿਲਾਫ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ 'ਚ ਟੀ-20 ਮੈਚ ਤੋਂ ਬਾਅਦ ਸੰਨਿਆਸ ਲੈ ਲਿਆ। 18 ਸਾਲ ਦੇ ਕ੍ਰਿਕਟ ਕਰੀਅਰ ਤੋਂ ਬਾਅਦ ਸੰਨਿਆਸ ਲੈ ਕੇ ਨਹਿਰਾ ਬਹੁਤ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਟੀਮ 'ਚ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। ਆਪਣੇ ਲੰਬੇ ਕ੍ਰਿਕਟ ਕਰੀਅਰ 'ਚ ਨਹਿਰਾ ਦੇ ਸੱਟਾਂ ਕਾਰਨ ਬਹੁਤ ਪਰੇਸ਼ਾਨ ਹੋਏ ਨਾਲ ਹੀ ਇਕ ਗੱਲ ਯਾਦ ਹੈ ਕਿ ਨਹਿਰਾ ਅੱਜ ਤਕ ਉਸ ਨੂੰ ਭੁਲਾ ਨਹੀਂ ਸਕੇ।
ਜ਼ਿਕਰਯੋਗ ਹੈ ਕਿ ਨਹਿਰਾ ਦਾ ਕ੍ਰਿਕਟ ਕਰੀਅਰ 18 ਸਾਲ ਦਾ ਰਿਹਾ, ਨਹਿਰਾ ਨੇ 2003 ਦੇ ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 23 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਸਨ। ਇਹ ਨਹਿਰਾ ਦਾ ਸਭ ਤੋਂ ਵਧੀਆ ਮੈਚ ਸੀ। ਨਹਿਰਾ ਨੇ ਇਕ ਮੈਚ ਦੇ ਲਈ ਅਫਸੋਸ ਸਾਂਝਾ ਕੀਤਾ ਹੈ, ਉਨ੍ਹਾਂ ਨੇ ਦੱਸਿਆ ਕਿ 'ਮੇਰਾ ਸਫਰ ਬਹੁਤ ਵਧੀਆ ਰਿਹਾ ਸਿਰਫ ਇਕ ਅਫਸੋਸ ਤੋਂ, ਜੇਕਰ ਮੈਂ ਪਿਛਲੇ 20 ਸਾਲਾਂ ਤੋਂ ਕੁਝ ਬਦਲ ਸਕਦਾ ਤਾਂ ਮੈਂ 2003 'ਚ ਜੋਹਨਸਬਰਗ 'ਚ ਭਾਰਤ ਆਸਟਰੇਲੀਆ ਦੇ ਵਿਚ ਖੇਡੇ ਗਏ ਇਕ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਬਦਲ ਦਿੱਤਾ, ਜਿਸ 'ਚ ਭਾਰਤ ਨੂੰ ਹਾਰ ਮਿਲੀ ਸੀ ਪਰ ਅਸੀਂ ਕੁਝ ਨਹੀਂ ਕਰ ਸਕਦੇ ਸਾਰਾ ਕੁਝ ਕਿਸਮ 'ਤੇ ਨਿਰਭਰ ਕਰਦਾ ਹੈ।'


Related News