ਮਸ਼ਰਫੀ ਨੇ ਭਾਰਤ ਵਿਰੁੱਧ ਖਿਡਾਰੀਆਂ ਨੂੰ ਸਬਰ ਨਾਲ ਖੇਡਣ ਦੀ ਦਿੱਤੀ ਸਲਾਹ

Tuesday, Jul 02, 2019 - 04:39 AM (IST)

ਮਸ਼ਰਫੀ ਨੇ ਭਾਰਤ ਵਿਰੁੱਧ ਖਿਡਾਰੀਆਂ ਨੂੰ ਸਬਰ ਨਾਲ ਖੇਡਣ ਦੀ ਦਿੱਤੀ ਸਲਾਹ

ਬਰਮਿੰਘਮ- ਬੰਗਲਾਦੇਸ਼ ਦਾ ਕਪਤਾਨ ਮਸ਼ਰਫੀ ਮੁਰਤਜਾ ਚਾਹੁੰਦਾ ਹੈ ਕਿ ਆਈ. ਸੀ. ਸੀ. ਵਿਸ਼ਵ ਕੱਪ ਵਿਚ ਟੀਮ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਭਾਰਤ ਵਿਰੁੱਧ ਮੈਚ ਵਿਚ ਉਸ ਦੇ ਖਿਡਾਰੀ ਸਬਰ ਨਾਲ ਖੇਡਣ।
ਮਸ਼ਰਫੀ 2007 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਬੰਗਲਾਦੇਸ਼ ਦੀ ਜਿੱਤ ਦਾ ਹੀਰੋ ਬਣ ਕੇ ਉਭਰਿਆ ਸੀ ਤੇ 'ਮੈਨ ਆਫ ਦਿ ਮੈਚ' ਰਿਹਾ ਸੀ। ਮਸ਼ਰਫੀ ਨੇ ਸੋਮਵਾਰ ਨੂੰ ਕਿਹਾ, ''ਇਹ ਜ਼ਰੂਰੀ ਹੈ ਕਿ ਖਿਡਾਰੀ ਸਬਰ ਰੱਖਣ। ਇਸ ਮੈਚ ਦਾ ਹਾਈਪ ਅਜਿਹਾ ਹੈ ਕਿ ਕਿ ਖਿਡਾਰੀਆਂ ਦਾ ਸਬਰ ਬਰਕਰਾਰ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਮੈਦਾਨ 'ਤੇ ਆਪਣੇ ਕੰਮ ਨੂੰ ਠੀਕ ਤਰ੍ਹਾਂ ਨਾਲ ਕਰੀਏ। ਸ਼ੁਰੂਆਤ ਵਿਚ ਸਬਰ ਰੱਖਣਾ ਜ਼ਰੂਰੀ ਹੈ। ਇਹ ਜ਼ਰੂਰੀ ਹੈ ਕਿ ਅਸੀਂ ਬਾਹਰੀ ਦਬਾਅ ਤੋਂ ਦੂਰ ਰਹੀਏ।''


author

Gurdeep Singh

Content Editor

Related News