ਮੈਰੀਕਾਮ 48 ਕਿਲੋ ਵਰਗ ਦੇ ਫਾਈਨਲ ''ਚ ਪਹੁੰਚੀ
Wednesday, Apr 11, 2018 - 10:23 AM (IST)

ਗੋਲਡ ਕੋਸਟ, (ਬਿਊਰੋ)— ਭਾਰਤ ਦੀ ਐੱਮ.ਸੀ. ਮੈਰੀਕਾਮ ਰਾਸ਼ਟਰਮੰਡਲ ਖੇਡਾਂ 'ਚ ਮਹਿਲਾਵਾਂ ਦੇ 48 ਕਿਲੋ ਵਰਗ 'ਚ ਸ਼੍ਰੀਲੰਕਾ ਦੀ ਅਨੁਸ਼ਾ ਦਿਲਰੂਕਸ਼ੀ ਨੂੰ ਹਰਾ ਕੇ ਫਾਈਨਲ 'ਚ ਪਹੁੰਚ ਗਈ। ਇਸ ਸ਼ਾਨਦਾਰ ਮੁਕਾਬਲੇ 'ਚ 35 ਸਾਲਾਂ ਦੀ ਮੈਰੀਕਾਮ ਨੇ 39 ਸਾਲਾਂ ਦੀ ਅਨੁਸ਼ਾ ਨੂੰ ਹਰਾਇਆ।
ਰਾਜਸਭਾ ਮੈਂਬਰ ਮੈਰੀਕਾਮ ਨੇ ਇਕਤਰਫਾ ਮੁਕਾਬਲੇ 'ਚ 5-0 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦੀ ਵਿਰੋਧੀ ਮੁਕਾਬਲੇਬਾਜ਼ ਆਪਣੇ ਚੰਗੇ ਕੱਦ ਦਾ ਵੀ ਫਾਇਦਾ ਚੁੱਕਣ 'ਚ ਅਸਫਲ ਰਹੀ। ਆਖਰੀ ਤਿੰਨ ਮਿੰਟ 'ਚ ਉਸ ਨੇ ਰਫਤਾਰ ਫੜੀ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਦੀ ਇਹ ਪਹਿਲੀ ਰਾਸ਼ਟਰਮੰਡਲ ਖੇਡ ਹੈ।