ਭਾਰਤੀ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਨੈਸ਼ਨਲ ਸ਼ੂਟਿੰਗ ਟ੍ਰਾਇਲਸ 'ਚ ਜਿੱਤੇ ਦੋ ਸੋਨ ਤਮਗੇ

02/05/2020 3:10:05 PM

ਸਪੋਰਟਸ ਡੈਸਕ— ਭਾਰਤੀ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਮੰਗਲਵਾਰ ਨੂੰ ਨੈਸ਼ਨਲ ਸ਼ੂਟਿੰਗ ਟ੍ਰਾਇਲਸ 'ਚ ਦੋ ਸੋਨ ਤਮਗੇ ਜਿੱਤੇ। ਉਸ ਨੇ ਸੀਨੀਅਰ ਦੇ 25 ਮੀਟਰ ਅਤੇ ਜੂਨੀਅਰ 25 ਮੀਟਰ ਕੈਟਾਗਰੀ ਦੇ ਫਾਈਨਲ 'ਚ 32 ਅਤੇ 30 ਸਕੋਰ ਕੀਤਾ। ਓਲੰਪਿਕ ਕੋਟਾ ਪ੍ਰਾਪਤ ਹਰਿਆਣਾ ਦੀ ਮਨੂੰ ਕੁਆਲੀਫਿਕੇਸ਼ਨ ਰਾਊਂਡ 'ਚ 584 ਅੰਕ ਦੇ ਨਾਲ ਟਾਪ 'ਤੇ ਰਹੇ। PunjabKesari
ਜੂਨੀਅਰ ਵਰਗ ਦੇ ਟਾਪ-3 'ਚ ਹਰਿਆਣਾ ਦੀਆਂ ਨਿਸ਼ਾਨੇਬਾਜ਼ ਰਹੀਆਂ। ਟਾਪ 'ਤੇ ਮਨੂੰ ਤੋਂ ਇਲਾਵਾ ਰਿਦਮ ਸਾਂਗਵਾਨ (27 ਸਕੋਰ) ਦੂਜੇ ਅਤੇ ਵਿਭੂਤੀ ਭਾਟਿਆ (25 ਸਕੋਰ)  ਤੀਜੇ ਨੰਬਰ 'ਤੇ ਰਹੇ। 

ਅਭਿਗਯਾ ਦੂਜੇ ਅਤੇ ਗੌਰੀ ਸ਼ਯੋਰਾਣ ਤੀਦਜੇ ਨੰਬਰ 'ਤੇ
ਕਾਮਨਵੈਲਥ ਗੇਮਜ਼ ਚੈਂਪੀਅਨ ਮਨੂੰ ਤੋਂ ਇਲਾਵਾ ਓਲੰਪਿਕ ਕੋਟਾ ਪ੍ਰਾਪਤ ਚਿੰਕੀ ਯਾਦਵ 582 ਅੰਕ ਦੇ ਨਾਲ ਦੂਜੇ ਨੰਬਰ 'ਤੇ ਰਹੇ। ਹਾਲਾਂਕਿ ਉਹ ਫਾਈਨਲ 'ਚ 5ਵੀਂ ਜਗ੍ਹਾ 'ਤੇ ਰਹੇ ਹਨ।  ਮਹਿਲਾ ਵਰਗ 'ਚ ਮਹਾਰਾਸ਼ਟਰ ਦੀ ਅਭਿਗਯਾ ਅਸ਼ੋਕ ਪਾਟਿਲ (28 ਸਕੋਰ) ਦੂਜੇ ਅਤੇ ਹਰਿਆਣਾ ਦੀ ਗੌਰੀ ਸ਼ਯੋਰਾਣ (24 ਸਕੋਰ) ਤੀਜੇ ਸਥਾਨ 'ਤੇ ਰਹੇ।


Related News