ਲੈਅ ਬਰਕਾਰ ਰੱਖਣ ''ਚ ਰੁੱਝੀ ਹੈ ਮਨੂ ਭਾਕਰ, ਘਰ ਲਿਆਂਦੀ ਨਵੀਂ ‘ਇਲੈਕਟ੍ਰਾਨਿਕ ਟਾਰਗੈੱਟ’

05/09/2020 2:56:42 PM

ਨਵੀਂ ਦਿੱਲੀ- ਭਾਰਤ ਦੀ ਚੋਟੀ ਦੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਅਗਲੇ ਸਾਲ ਓਲੰਪਿਕ ਦੇ ਆਯੋਜਨ ਦੀ ਉਮੀਦ ਹੈ, ਜਿਸ ਦੇ ਲਈ ਉਹ ਖੇਡ ਦੇ ਪੱਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿਚ ਹੈ। ਹਾਲਾਂਕਿ ਕੋਵਿਡ-19 ਮਹਾਮਾਰੀ ਕਨਰਾ ਦੁਨੀਆ ਭਰ ਵਿਚ ਖੇਡਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਆਈ. ਐੱਸ. ਐੱਸ. ਐੱਫ. ਵਰਲਡ ਕੱ, ਰਾਸ਼ਟਰਮੰਡਲ ਖੇਡਾਂ ਅਤੇ ਯੂਥ ਓਲੰਪਿਕ ਦੀ ਤਮਗਾ ਜੇਤੂ ਮਨੂੰ ਨੇ ਕਿਹਾ ਕਿ ਹਾਂ ਭਾਰਤੀ ਨਿਸ਼ਾਨੇਬਾਜ਼ ਓਲੰਪਿਕ ਖੇਡਾਂ ਦੇ ਲਈ ਚੰਗੀ ਫਾਰਮ ਵਿਚ ਸੀ ਪਰ ਸਿਹਤ ਇਸ ਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ।ਅਜੇ ਵੀ ਇਸ ਸਿਹਤ ਸੰਕਟ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ, ਜਿਸ ਨਾਲ ਓਲੰਪਿਕ ਦੇ ਅਗਲੇ ਸਾਲ ਆਯੋਜਨ 'ਤੇ ਵੀ ਖਦਸ਼ਾ ਬਣਿਆ ਹੋਇਆ ਹੈ। ਇਸ 18 ਸਾਲਾ ਨਿਸ਼ਾਨੇਬਾਜ਼ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਓਲੰਪਿਕ ਅਗਲੇ ਸਾਲ ਜ਼ਰੂਰ ਹੋਣਗੇ ਅਤੇ ਪੂਰਾ ਭਰੋਸਾ ਹੈ ਕਿ ਤਦ ਤਕ ਮੈਂ ਆਪਣੀ ਫਾਰਮ ਨੂੰ ਬਣਾ ਕੇ ਰੱਖ ਸਕਾਂਗੀ।

PunjabKesari

ਭਾਰਤ ਦੀ ਚੋਟੀ ਦੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹਰਿਆਣਾ ਵਿਚ ਆਪਣੇ ਘਰ ਵਿਚ ‘ਮੈਨੂਅਲ’ ਮਸ਼ੀਨ ਦੀ ਜਗ੍ਹਾ ਨਵੀਂ ਇਲੈਕਟ੍ਰਾਨਿਕ ਟਾਰਗੈੱਟ ਮਸ਼ੀਨ ਲਗਵਾਈ ਹੈ ਕਿਉਂਕ ਉਹ ਵਾਰ-ਵਾਰ ਖਰਾਬ ਹੋ ਰਹੀ ਸੀ, ਜਿਸ ਨਾਲ ਉਸਦੀਆਂ ਓਲੰਪਿਕ ਦੀਆਂ ਤਿਆਰੀਆਂ ਵਿਚ ਰੁਕਾਵਟ ਆ ਰਹੀ ਸੀ। ਉਸ ਨੂੰ ਪੁਰਾਣੀ ਮਸ਼ੀਨ ਤੋਂ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਮਨੂ ਨੇ ਹਰਿਆਣਾ ਵਿਚ ਆਪਣੇ ਗੋਰੀਆ ਪਿੰਡ ਤੋਂ ਕਿਹਾ,‘‘ਮੈਂ ਹਾਲ ਵਿਚ ਟ੍ਰੇਨਿੰਗ ਲਈ ਆਪਣੇ ਘਰ ਵਿਚ ਮਸ਼ੀਨ (ਇਲੈਕਟ੍ਰਾਨਿਕ ਟਾਰਗੈੱਟ ਸਿਸਟਮ) ਲਗਵਾਈ ਹੈ ਤੇ ਇਹ ਮੇਰੀ ਟ੍ਰੇਨਿੰਗ ਲਈ ਨਿਸ਼ਚਿਤ ਰੂਪ ਨਾਲ ਕਾਫੀ ਫਾਇਦੇਮੰਦ ਹੋਵੇਗੀ।’’


Ranjit

Content Editor

Related News