ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਕਪਤਾਨ ਮਨਪ੍ਰੀਤ ਨੇ ਦਿੱਤਾ ਇਹ ਬਿਆਨ

Friday, Nov 16, 2018 - 10:35 AM (IST)

ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਕਪਤਾਨ ਮਨਪ੍ਰੀਤ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਧਿਆਨ 28 ਨਵੰਬਰ ਤੋਂ ਸ਼ੁਰੂ ਹੋ ਰਹੇ ਪੁਰਸ਼ ਹਾਕੀ ਵਿਸ਼ਵ ਕੱਪ 'ਚ ਆਪਣੇ ਪੂਲ ਦੇ ਚੋਟੀ 'ਤੇ ਰਹਿਣ ਅਤੇ ਕੁਆਰਟਰ ਫਾਈਨਲ ਦੇ ਲਈ ਕੁਆਲੀਫਾਈ ਕਰਨ 'ਤੇ ਹੈ।
PunjabKesari
ਇਸ ਵਕਾਰੀ ਵਿਸ਼ਵ ਕੱਪ ਦੇ ਆਯੋਜਨ 'ਚ ਹੁਣ ਜਦੋਂ 2 ਹਫਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਉਦੋਂ ਭਾਰਤ ਟੂਰਨਾਮੈਂਟ ਲਈ ਤਿਆਰੀਆਂ ਨੂੰ ਅੰਤਿਮ ਪੂਰ ਦੇਣ 'ਚ ਰੁਝਿਆ ਹੋਇਆ ਹੈ। ਇਹ ਵਿਸ਼ਵ ਕੱਪ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਵੇਗਾ। ਮਨਪ੍ਰੀਤ ਨੇ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪੂਲ ਪੜਾਅ 'ਚ ਹਰੇਕ ਮੈਚ ਜਿੱਤਣਾ ਚਾਹੁੰਦੇ ਹਾਂ ਅਤੇ ਹਰੇਕ ਮੈਚ 'ਚ ਤਿੰਨ ਅੰਕ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਪੂਲ 'ਚ ਚੋਟੀ 'ਤੇ ਰਹਿ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣਾ ਚਾਹੁੰਦੇ ਹਾਂ। ਇਹ ਸਾਡਾ ਪਹਿਲਾ ਟੀਚਾ ਹੈ।''


author

Tarsem Singh

Content Editor

Related News