ਪਿਤਾ ਦੇ ਵਿਰੋਧ ਦੇ ਬਾਵਜੂਦ ਚੁਣਿਆ ਬਾਕਸਿੰਗ ਨੂੰ, ਅੱਜ ਕਈ ਕੌਮਾਂਤਰੀ ਮੈਡਲ ਜਿੱਤ ਕੇ ਕਰ ਰਹੀ ਹੈ ਦੇਸ਼ ਦਾ ਨਾਂ ਰੌਸ਼ਨ

04/04/2022 3:26:22 PM

ਸਪੋਰਟਸ ਡੈਸਕ- ਕੈਥਲ ਦੇ ਪਿੰਡ ਮਟੌਰ ਦੀ ਮਨੀਸ਼ਾ ਮੌਨ ਜੋ ਕਿ ਬਚਪਨ 'ਚ ਪਿਤਾ ਵਲੋਂ ਖੇਡਣ ਤੋਂ ਰੋਕੀ ਜਾਂਦੀ ਸੀ ਉਹੀ ਧੀ ਆਪਣੇ ਪੰਚ ਨਾਲ ਦੁਨੀਆ 'ਚ ਆਪਣੇ ਪਿਤਾ ਤੇ ਦੇਸ਼ ਦਾ ਰੌਸ਼ਨ ਕਰ ਰਹੀ ਹੈ। ਪੂਰੇ ਪਰਿਵਾਰ ਦੇ ਗ਼ੁਜ਼ਾਰੇ ਦੀ ਜ਼ਿੰਮੇਵਾਰੀ ਵੀ ਹੁਣ ਮਨੀਸ਼ਾ ਦੇ ਜ਼ਿੰਮੇ ਹੈ। ਮਨੀਸ਼ਾ ਨੂੰ 13 ਸਾਲ ਦੀ ਉਮਰ 'ਚ ਵਾਲੀਬਾਲ ਦਾ ਸ਼ੌਕ ਸੀ ਪਰ ਉਸ ਨੂੰ ਵਾਲੀਬਾਲ ਦਾ ਕੋਚ ਨਹੀਂ ਮਿਲਿਆ। ਬਾਕਸਿੰਗ ਕੋਚ ਨੇ ਬਾਕਸਿੰਗ ਦੇ ਅਭਿਆਸ ਦੀ ਸਲਾਹ ਦਿੱਤੀ, ਜਿਸ ਨੂੰ ਉਸ ਨੇ ਮੰਨ ਲਿਆ, ਪਰ ਦੂਜੀ ਵੱਡੀ ਰੁਕਾਵਟ ਸੀ ਪਰਿਵਾਰ ਵਾਲੇ, ਖ਼ਾਸ ਕਰਕੇ ਪਿਤਾ ਧੀ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ ਸੀ। ਇਸ 'ਤੇ ਮਨੀਸ਼ਾ ਨੇ ਮਾਂ ਨੂੰ ਮਨਾਇਆ ਤੇ ਰੋਜ਼ਾਨਾ ਪਿਤਾ ਤੋਂ ਚੋਰੀ-ਚੋਰੀ ਬਾਕਸਿੰਗ ਲਈ ਪ੍ਰੈਕਟਿਸ ਕਰਨ ਲੱਗੀ। 8 ਮਹੀਨੇ ਬਾਅਦ ਜਦੋਂ ਉਸ ਨੇ ਸਟੇਟ ਬਾਕਸਿੰਗ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਤੇ ਸਿਲਵਰ ਮੈਡਲ ਜਿੱਤਣ ਦੀ ਖ਼ਬਰ ਅਖ਼ਬਾਰ 'ਚ ਆਈ ਤਾਂ ਪਿਤਾ ਕ੍ਰਿਸ਼ਣ ਕੁਮਾਰ ਨੂੰ ਧੀ ਦੇ ਹੁਨਰ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਪਿਤਾ ਨੇ ਵੀ ਧੀ ਨੂੰ ਖੇਡਣ ਤੋਂ ਨਹੀਂ ਰੋਕਿਆ। ਹੁਣ ਉਹ ਪੂਰੇ ਪਰਿਵਾਰ ਨੂੰ ਸੰਭਾਲ ਰਹੀ ਹੈ।

ਇਹ ਵੀ ਪੜ੍ਹੋ : CSK vs PBKS : ਜਡੇਜਾ ਨੇ ਦੱਸੀ ਹਾਰ ਦੀ ਵਜ੍ਹਾ, ਕਿਹਾ- ਇਥੋਂ ਹੋ ਗਈ ਸਾਡੇ ਤੋਂ ਗ਼ਲਤੀ

ਮਨੀਸ਼ਾਂ ਦੀਆਂ ਪ੍ਰਾਪਤੀਆਂ
- 2018 'ਚ ਵਰਲਡ ਬਾਕਸਿੰਗ ਚੈਂਪੀਅਨਸ਼ਪ 'ਚ ਟਾਪ-8 'ਚ ਰਹੀ।
- 2019 'ਚ ਥਾਈਲੈਂਡ 'ਚ ਹੋਏ ਏਸ਼ੀਅਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗ਼ਾ ਜਿੱਤਿਆ।
- 2019 'ਚ ਆਈਬਾ ਓਪਨ ਪ੍ਰਤੀਯੋਗਿਤਾ 'ਚ ਸਿਲਵਰ ਮੈਡਲ ਜਿੱਤਿਆ।
- 2019 'ਚ ਬਿਗ ਬਾਊਟ ਪ੍ਰਤੀਯੋਗਿਤਾ 'ਚ ਸਿਲਵਰ ਮੈਡਲ।
- 2018 'ਚ ਇੰਡੀਆ ਓਪਨ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਗੋਲਡ
- 2019 'ਚ ਇੰਡੀਆ ਓਪਨ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ  ਗੋਲਡ।
- 2020 'ਚ ਜਰਮਨੀ 'ਚ ਆਯੋਜਿਤ ਬਾਕਸਿੰਗ ਵਿਸ਼ਵ ਕੱਪ 'ਚ ਗੋਲਡ ਮੈਡਲ।

ਇਹ ਵੀ ਪੜ੍ਹੋ : ਧੋਨੀ ਦੀ ਰਫਤਾਰ ਦੇ ਅੱਗੇ ਇਕ ਵਾਰ ਫਿਰ ਬੱਲੇਬਾਜ਼ ਢੇਰ, ਭਾਨੁਕਾ ਨੂੰ ਕੀਤਾ ਆਊਟ

ਪੈਰਿਸ ਓਲੰਪਿਕ 'ਚ ਮੈਡਲ ਜਿੱਤਣਾ ਹੈ ਟੀਚਾ : ਮਨੀਸ਼ਾ
ਮਨੀਸ਼ਾ ਕਹਿੰਦੀ ਹੈ ਕਿ ਉਸ ਨੂੰ ਟੋਕੀਓ ਓਲੰਪਿਕ ਦਾ ਕੋਟਾ ਨਾ ਮਿਲਣ ਦਾ ਦੁੱਖ ਹੈ। 2024 'ਚ ਉਹ ਪੈਰਿਸ ਓਲੰਪਿਕ ਦਾ ਹਿੱਸਾ ਬਣ ਸਕੇ ਇਸ ਦੇ ਲਈ ਉਹ ਜੀ ਤੋੜ ਮਿਹਨਤ ਕਰ ਰਹੀ ਹਾਂ। ਇਸ ਵਾਰ ਦੇਸ਼ ਲਈ ਤਮਗ਼ਾ ਜਿੱਤਣਾ ਟੀਚਾ ਹੈ। ਹੁਣ ਘਰ 'ਚ ਕਮਾਉਣ ਵਾਲਾ ਨਹੀਂ ਹੈ ਤਾਂ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News