ਮਨੀਸ਼ ਨਰਵਾਲ ਤੇ ਸਿੰਘਰਾਜ ਅਡਾਣਾ ''ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਹਰਿਆਣਾ ਸਰਕਾਰ ਦੇਵੇਗੀ ਇੰਨੇ ਕਰੋੜ

Saturday, Sep 04, 2021 - 07:17 PM (IST)

ਮਨੀਸ਼ ਨਰਵਾਲ ਤੇ ਸਿੰਘਰਾਜ ਅਡਾਣਾ ''ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਹਰਿਆਣਾ ਸਰਕਾਰ ਦੇਵੇਗੀ ਇੰਨੇ ਕਰੋੜ

ਸਪੋਰਟਸ ਡੈਸਕ- ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਟੋਕੀਓ ਪੈਰਾਲੰਪਿਕ ਖੇਡਾਂ 'ਚ ਸ਼ਨੀਵਾਰ ਨੂੰ ਸੋਨ ਤਮਗ਼ਾ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੂੰ 6 ਕਰੋੜ ਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਸਿੰਘਰਾਜ ਅਡਾਣਾ ਨੂੰ ਚਾਰ ਕਰੋੜ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਖੱਟਰ ਨੇ ਨਗਦ ਇਨਾਮਾਂ ਦੇ ਇਲਾਵਾ ਦੋਵੇਂ ਤਮਗ਼ਾ ਜੇਤੂਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਨਰਵਾਲ ਤੇ ਅਡਾਣਾ ਦੋਵੇਂ ਹਰਿਆਣਾ ਦੇ ਫ਼ਰੀਦਾਬਾਦ ਦੇ ਰਹਿਣ ਵਾਲੇ ਹਨ। ਖੱਟਰ ਨੇ ਕਿਹਾ ਕਿ ਦੋਵਾਂ ਨੇ ਨਾ ਸਿਰਫ਼ ਜ਼ਿਲੇ ਤੇ ਸੂਬੇ ਦਾ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 


author

Tarsem Singh

Content Editor

Related News