ਮਨਿਕਾ ਬੱਤਰਾ ਵਿਸ਼ਵ ਰੈਂਕਿੰਗ ’ਚ ਟਾਪ 50 ’ਚ ਹੋਈ ਸ਼ਾਮਲ
Tuesday, Feb 01, 2022 - 01:30 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ 6 ਸਥਾਨਾਂ ਦੀ ਛਲਾਂਗ ਲਗਾ ਕੇ ਪਹਿਲੀ ਵਾਰ ਮਹਿਲਾ ਸਿੰਗਲਜ਼ ਦੀ ਵਿਸ਼ਵ ਰੈਂਕਿੰਗ ਦੇ ਸਿਖਰਲੇ 50 ਵਿਚ ਥਾਂ ਬਣਾਈ ਹੈ। ਮਨਿਕਾ ਤਾਜ਼ਾ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ (ITTF) ਰੈਂਕਿੰਗ ਵਿਚ 50ਵੇਂ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: PR ਸ਼੍ਰੀਜੇਸ਼ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣੇ
ਪੁਰਸ਼ ਸਿੰਗਲਜ਼ ਰੈਂਕਿੰਗ ਵਿਚ ਜੀ ਸਾਥੀਆਨ ਇਕ ਸਥਾਨ ਉਪਰ 33ਵੇਂ, ਜਦਕਿ ਸ਼ਰਤ ਕਮਲ 2 ਸਥਾਨ ਹੇਠਾਂ 34ਵੇਂ ਸਥਾਨ ’ਤੇ ਖ਼ਿਸਕ ਗਏ ਹਨ। ਮਿਕਸਡ ਡਬਲਜ਼ ਰੈਂਕਿੰਗ ਵਿਚ ਮਨਿਕਾ ਅਤੇ ਸਾਥੀਆਨ ਦੀ ਜੋੜੀ 11ਵੇਂ ਸਥਾਨ ’ਤੇ ਹਨ। ਮਨਿਕਾ ਅਤੇ ਅਰਚਨਾ ਕਾਮਥ ਮਹਿਲਾ ਡਬਲਜ਼ ਰੈਂਕਿੰਗ ਵਿਚ ਚਾਰ ਸਥਾਨਾਂ ਦੇ ਸੁਧਾਰ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ: ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।