ਨਿੱਜੀ ਕੋਚ ਰੱਖਣਾ ਹੰਕਾਰ ਨਹੀਂ ਜ਼ਰੂਰਤ ਹੈ : ਮਨਿਕਾ ਬਤਰਾ
Friday, Sep 03, 2021 - 11:07 AM (IST)
ਨਵੀਂ ਦਿੱਲੀ- ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਨੇ ਕਿਹਾ ਹੈ ਕਿ ਨਿੱਜੀ ਕੋਚ ਰੱਖਣਾ ਨਿੱਜੀ ਖੇਡ ਖੇਡਣ ਵਾਲੇ ਅਥਲੀਟ ਲਈ ਮੁੱਢਲੀ ਜ਼ਰੂਰਤ ਹੈ ਤੇ ਜੇ ਉਨ੍ਹਾਂ ਨੂੰ ਟੋਕੀਓ ਓਲੰਪਿਕ ਦੌਰਾਨ ਕੋਰਟ 'ਤੇ ਆਪਣੇ ਕੋਚ ਦੀ ਮਦਦ ਮਿਲ ਜਾਂਦੀ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਹੁੰਦਾ। ਟੀਟੀਐੱਫਆਈ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਕਿ ਉਨ੍ਹਾਂ ਨੇ ਟੋਕੀਓ 'ਚ ਆਪਣੇ ਸਿੰਗਲਜ਼ ਮੈਚ ਦੌਰਾਨ ਰਾਸ਼ਟਰੀ ਕੋਚ ਸੌਮਿਆਦੀਪ ਦੀ ਮਦਦ ਲੈਣ ਤੋਂ ਇਨਕਾਰ ਕਿਉਂ ਕੀਤਾ ਜਦਕਿ ਉਨ੍ਹਾਂ ਦੇ ਨਿੱਜੀ ਕੋਚ ਸਨਮੇ ਪਰਾਂਜਪੇ ਨੂੰ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਖੇਡ ਦੌਰਾਨ ਕੋਰਟ ਖੇਤਰ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਨੋਟਿਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨਿੱਜੀ ਕੋਚ ਰੱਖਣਾ ਹੰਕਾਰ ਦੀ ਗੱਲ ਨਹੀਂ ਹੈ।