ਖੇਡ ਮੰਤਰੀ ਮੰਡਾਵੀਆ ਨੇ ਪੈਰਾਲੰਪਿਕਸ ''ਚ ਰਿਕਾਰਡ ਤਮਗਾ ਜਿੱਤਣ ਦੀ ਕੀਤੀ ਤਾਰੀਫ
Thursday, Sep 05, 2024 - 06:55 PM (IST)
ਨਵੀਂ ਦਿੱਲੀ, (ਭਾਸ਼ਾ) ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀਰਵਾਰ ਨੂੰ ਪੈਰਾਲੰਪਿਕ 'ਚ ਭਾਰਤੀ ਦਲ ਦੇ ਹੁਣ ਤੱਕ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਉਮੀਦ ਜਤਾਈ ਕਿ ਖਿਡਾਰੀ ਬਾਕੀ ਰਹਿੰਦੇ ਦੋ ਦਿਨਾਂ 'ਚ ਵੀ ਜਿੱਤ ਦਰਜ ਕਰਨਗੇ ਤੇ ਹੋਰ ਮੈਡਲ ਜਿੱਤਣਗੇ। ਪੈਰਾਲੰਪਿਕ 'ਚ ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 19 ਤਗਮੇ ਸੀ, ਪਰ ਪੈਰਿਸ 'ਚ ਹੁਣ ਤੱਕ ਪੈਰਾ ਖਿਡਾਰੀਆਂ ਨੇ 24 ਤਗਮੇ ਜਿੱਤ ਕੇ ਉਸ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ।
ਮਾਂਡਵੀਆ ਨੇ ਵੀਰਵਾਰ ਨੂੰ ਮਹਿਲਾ 400 ਮੀਟਰ ਟੀ-20 ਕਾਂਸੀ ਤਮਗਾ ਜੇਤੂ ਦੌੜਾਕ ਦੀਪਤੀ ਜੀਵਨਜੀ ਨੂੰ ਸਨਮਾਨਿਤ ਕੀਤਾ। ਵਿਸ਼ਵ ਚੈਂਪੀਅਨ ਦੀਪਤੀ ਤੋਂ ਗੋਲਡ ਮੈਡਲ ਦੀ ਉਮੀਦ ਸੀ ਪਰ ਉਹ ਫਾਈਨਲ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਦੀਪਤੀ ਨੇ ਟੋਕੀਓ ਪੈਰਾਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਮਾਂਡਵੀਆ ਨੇ ਕਿਹਾ, ''ਖਿਡਾਰੀਆਂ ਨੇ ਨਾ ਸਿਰਫ ਆਪਣਾ ਹੁਨਰ ਦਿਖਾਇਆ ਹੈ ਸਗੋਂ ਦੇਸ਼ ਦਾ ਮਾਣ ਵੀ ਵਧਾਇਆ ਹੈ। ''