ਮਲਿੰਗਾ ਦੀ ਲਲਕਾਰ, ਵਰਲਡ ਕੱਪ ਵਿਚ ਇਕ ਹੋਰ ਹੈਟ੍ਰਿਕ ਬਣਾਉਣ ਦਾ ਕੀਤਾ ਦਾਅਵਾ

05/27/2019 3:26:37 PM

ਲੰਡਨ : ਦੱਖਣੀ ਅਫਰੀਕਾ ਖਿਲਾਫ ਵਰਲਡ ਕੱਪ 2007 ਵਿਚ 4 ਗੇਂਦਾਂ ਵਿਚ 4 ਵਿਕਟਾਂ ਲੈਣ ਵਾਲੇ ਸ਼੍ਰੀਲੰਕਾ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀਆਂ ਨਜ਼ਰਾਂ ਕ੍ਰਿਕਟ ਦੇ ਇਸ ਮਹਾਸਾਗਰ ਵਿਚ ਇਕ ਹੋਰ ਹੈਟ੍ਰਿਕ ਲਗਾਉਣ 'ਤੇ ਹੈ। ਮਲਿੰਗਾ ਦੇ ਹਵਾਲੇ ਤੋਂ ਆਈ. ਸੀ. ਸੀ. ਮੀਡੀਆ ਨੇ ਕਿਹਾ, ''ਮੈਂ ਇਕ ਹੋਰ ਹੈਟ੍ਰਿਕ ਕਿਉਂ ਨਹੀਂ ਲੈ ਸਕਦਾ। ਮੈਂ ਕੋਸ਼ਿਸ਼ ਕਰਾਂਗਾ ਅਤੇ ਇਹ ਖਾਸ ਹੋਵੇਗੀ।''

PunjabKesari

ਮਲਿੰਗਾ ਨੂੰ ਸਨਥ ਜੈਸੂਰੀਯਾ ਤੋਂ ਅੱਗੇ ਨਿਕਲਣ ਲਈ ਇਕ ਹੋਰ ਵਨ ਡੇ ਵਿਕਟ ਦੀ ਜ਼ਰੂਰਤ ਹੈ ਅਤੇ ਉਹ ਹਮੇਸ਼ਾ ਲਈ 10 ਦੀ ਸੂਚੀ ਵਿਚ ਆ ਜਾਣਗੇ। ਉਸ ਨੇ ਕਿਹਾ ਕਿ ਇੰਗਲੈਂਡ ਵਿਚ ਚੁਣੌਤੀਪੂਰਨ ਹਾਲਾਤ ਵਿਚ ਗੇਂਦਬਾਜ਼ੀ ਕਰਨ ਦਾ ਮਜ਼ਾ ਆਉਂਦਾ ਹੈ। ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਮਹੱਤਵਪੂਰਨ ਗੇਂਦਬਾਜ਼ ਮਲਿੰਗਾ ਨੇ ਇਸ ਵਾਰ 14 ਵਿਕਟਾਂ ਲਈਆਂ। ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਖਿਲਾਫ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਉਸ ਨੇ ਡੈਥ ਓਵਰਾਂ ਵਿਚ ਗੇਂਦਬਾਜ਼ੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ। ਮਲਿੰਗਾ ਨੇ ਕਿਹਾ, ''ਆਈ. ਪੀ. ਐੱਲ. ਵਿਚ ਫਿਰ ਕਾਮਯਾਬੀ ਮਿਲਣਾ ਚੰਗਾ ਰਿਹਾ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ ਪਰ ਇੰਗਲੈਡ ਵਿਚ ਹਾਲਾਤ ਅਤੇ ਸਵਰੂਪ ਬਿਲਕੁਲ ਵੱਖ ਹੈ। ਮੈਨੂੰ ਪਤਾ ਹੈ ਕਿ ਮੈਂ ਵਿਕਟਾਂ ਲੈ ਸਕਦਾ ਹਾਂ।''


Related News