ਮਲੇਸ਼ੀਆ ਦੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ ਨੇ ਲਿਆ ਸੰਨਿਆਸ

Thursday, Jun 13, 2019 - 12:35 PM (IST)

ਮਲੇਸ਼ੀਆ ਦੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ ਨੇ ਲਿਆ ਸੰਨਿਆਸ

ਸਪੋਰਟਸ ਡੈਸਕ : ਕੈਂਸਰ ਨਾਲ ਜੂਝਣ ਵਾਲੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ ਨੇ ਵੀਰਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਜਿਸ ਨਾਲ ਇਕ ਬਿਹਤਰੀਨ ਕਰੀਅਰ ਦਾ ਅੰਤਰ ਹੋ ਗਿਆ। ਉਸ ਨੇ ਕਈ ਖਿਤਾਬ ਜਿੱਤੇ ਪਰ ਓਲੰਪਿਕ ਸੋਨ ਤਮਗਾ ਜਿੱਤਣ ਦਾ ਉਸਦਾ ਸੁਪਨਾ ਪੂਰਾ ਨਾ ਹੋ ਸਕਿਆ। ਲੀ ਪ੍ਰੈਸ ਕਾਨਫਰੰਸ ਵਿਚ ਸੰਨਿਆਸ ਦਾ ਐਲਾਨ ਕਰਦੇ ਸਮੇਂ ਭਾਵੁਕ ਹੋ ਗਏ।

PunjabKesari

ਇਸ 36 ਸਾਲਾ ਸਟਾਰ ਨੇ ਕਿਹਾ, ''ਮੈਂ ਭਾਰੀ ਮਨ ਨਾਲ ਸੰਨਿਆਸ ਲੈਣ ਦਾ ਫੈਸਲਾ ਲਿਆ ਹੈ। ਮੈਂ ਅਸਲ ਵਿਚ ਇਸ ਖੇਡ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਇਹ ਕਾਫੀ ਜ਼ੋਰ ਵਾਲਾ ਖੇਡ ਹੈ। ਮੈਂ ਪਿਛਲੇ 19 ਸਾਲਾਂ ਵਿਚ ਸਹਿਯੋਗ ਅਤੇ ਸਮਰਥਨ ਲਈ ਸਾਰਿਆਂ ਮਲੇਸ਼ੀਆਂ ਵਾਸੀਆਂ ਦਾ ਧੰਨਵਾਦ ਕਰਦਾ ਹਾਂ।'' 2 ਬੱਚਿਆਂ ਦੇ ਪਿਤਾ ਲੀ ਨੂੰ ਪਿਛਲੇ ਸਾਲ ਨੱਕ ਦੇ ਕੈਂਸਰ ਦਾ ਪਤਾ ਚੱਲਿਆ ਸੀ ਜੋ ਸ਼ੁਰੂਆਤੀ ਦੌਰ 'ਚ ਸੀ। ਇਸ ਤੋਂ ਬਾਅਦ ਉਸਨੇ ਤਾਈਵਾਨ ਵਿਚ ਇਲਾਜ ਕਰਾਇਆ ਅਤੇ ਕਿਹਾ ਕਿ ਉਹ ਵਾਪਸੀ ਲਈ ਬੇਤਾਬ ਹੈ। ਉਸ ਨੇ ਹਾਲਾਂਕਿ ਅਪ੍ਰੈਲ ਤੋਂ ਅਭਿਆਸ ਨਹੀਂ ਕੀਤਾ ਅਤੇ ਕਈ ਸਮੱਸਿਆਵਾਂ ਤੈਅ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਕਾਰਣ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਖੇਡਣ ਦੀਆਂ ਉਸਦੀਆਂ ਉਮਦੀਆਂ ਖਤਮ ਹੋ ਗਈਆਂ।


Related News