ਸ਼ੂਟਿੰਗ ਲਈ ਪਤਨੀ ਨਾਲ ਸ਼ਿਮਲਾ ਪਹੁੰਚਿਆ ਧੋਨੀ
Tuesday, Aug 28, 2018 - 04:32 PM (IST)

ਸ਼ਿਮਲਾ— ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸੋਮਵਾਰ ਨੂੰ ਸ਼ਿਮਲਾ ਪਹੁੰਚ ਗਿਆ। ਧੋਨੀ ਦੇ ਨਾਲ ਉਸ ਦੀ ਪਤਨੀ ਸਾਕਸ਼ੀ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਿਮਲਾ ਆਏ ਹਨ। ਮਹਿੰਗੀਆਂ ਗੱਡੀਆਂ ਦਾ ਸ਼ੌਕ ਰੱਖਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਜਬੜਹਟੀ ਹਵਾਈ ਅੱਡੇ ਤੋਂ ਖੁਦ ਗੱਡੀ ਚਲਾਈ। ਸੂਬਾ ਸਰਕਾਰ ਨੇ ਮਹਿੰਦਰ ਸਿੰਘ ਧੋਨੀ ਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ ਹੈ। ਅਜਿਹੇ ਵਿਚ ਸਰਕਾਰ ਵਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਹੁਣ 4 ਦਿਨ ਤਕ ਧੋਨੀ ਰਾਜਧਾਨੀ ਦੀਆਂ ਹਰੀ-ਭਰੀਆਂ ਪਹਾੜੀਆਂ ਵਿਚ ਘੁੰਮਣ ਦੇ ਨਾਲ ਸ਼ੂਟਿੰਗ ਵਿਚ ਵੀ ਰੁੱਝਿਆ ਰਹੇਗਾ। ਇੱਥੇ ਉਹ ਮਾਸਟਰ ਕਾਰਡ ਦੀ ਸ਼ੂਟਿੰਗ ਲਈ ਆਇਆ ਹੈ।