''ਪਾਪਾ ਚੰਗੇ ਹਨ ਜਾਂ ਬੁਰੇ'' ਇਸ ਸਵਾਲ ''ਤੇ ਧੋਨੀ ਦੀ ਬੇਟੀ ਜੀਵਾ ਨੇ ਦਿੱਤਾ ਇਹ ਜਵਾਬ

Wednesday, Aug 22, 2018 - 12:09 PM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੇਟੀ ਜੀਵਾ ਦਾ ਬਹੁਤ ਕਿਊਟ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੀਵਾ ਨੂੰ ਧੋਨੀ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਬਹੁਤ ਸਮਾਰਟ ਜਵਾਬ ਦਿੱਤਾ ਹੈ। ਧੋਨੀ ਦੀ ਪਤਨੀ ਸਾਕਸ਼ੀ ਬੇਟੀ ਜੀਵਾ ਨੂੰ ਪੁੱਛਦੀ ਹੈ ਕਿ ਤੁਹਾਡੇ ਪਾਪਾ ਚੰਗੇ ਹਨ ਜਾਂ ਬੁਰੇ। ਇਸ 'ਤੇ ਜੀਵਾ ਨੇ ਪਾਪਾ ਨੂੰ ਗੁੱਡ ਜਾਂ ਬੈਡ ਕਹਿਣ ਦੀ ਵਜਾਏ ਕਿਹਾ, ਆਲ ਆਫ ਯੂ ਆਰ ਗੁੱਡ ਯਾਨੀ ਤੁਸੀਂ ਸਾਰੇ ਲੋਕ ਚੰਗੇ ਹੋ।

 

 

 

Very smart

A post shared by M S Dhoni (@mahi7781) on Aug 21, 2018 at 3:28am PDT

ਇੰਨਾ ਹੀ ਨਹੀਂ ਇਸ ਤੋਂ ਬਾਅਦ ਸਾਕਸ਼ੀ ਧੋਨੀ ਪੁੱਛਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਤੁਸੀ ਪਾਪਾ ਤੋਂ ਨਾਰਾਜ ਹੋ। ਇਸ 'ਤੇ ਜੀਵਾ ਨੇ ਕਿਹਾ, ਮੈਂ ਪਾਪਾ ਨਾਲ ਨਾਰਾਜ ਨਹੀਂ ਹਾਂ, ਧੋਨੀ ਨੇ ਇਸ ਵੀਡੀਓ ਨੂੰ ' ਵੇਰੀ ਸਮਾਰਟ' ਕੈਪਸ਼ਨ ਲਿਖ ਕੇ ਸ਼ੇਅਰ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਧੋਨੀ 3 ਸਾਲ ਦੀ ਆਪਣੀ ਬੇਟੀ ਜੀਵਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਧੋਨੀ ਦੇ ਇੰਸਟਾਗ੍ਰਾਮ 'ਤੇ 1 ਕਰੋੜ 9 ਲੱਖ ਫਾਲੋਅਰਸ ਹਨ, ਪਰ ਉਹ ਸਿਰਫ ਦੋ ਲੋਕਾਂ ਨੂੰ ਹੀ ਫੋਲੋ ਕਰਦੇ ਹਨ, ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਬੇਟੀ ਜੀਵਾ।

 

 


Related News