ਮੈਰੀਕਾਮ ਦਾ ਵਰਲਡ ਚੈਂਪੀਅਨਸ਼ਿਪ 'ਚ ਅੱਠਵਾਂ ਤਮਗਾ ਪੱਕਾ, ਸੈਮੀਫਾਈਨਲ 'ਚ ਬਣਾਈ ਜਗ੍ਹਾ
Thursday, Oct 10, 2019 - 01:19 PM (IST)

ਸਪੋਰਟਸ ਡੈਸਕ— ਛੇ ਵਾਰ ਦੀ ਚੈਂਪੀਅਨ ਐਮ. ਸੀ. ਮੈਰੀਕੋਮ (51 ਕਿੱਲੋ) ਮਹਿਲਾ ਵਰਲਡ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਜਿਨ੍ਹਾਂ ਨੇ ਸੈਮੀਫਾਈਨਲ 'ਚ ਪਹੁੰਤ ਕੇ ਅੱਠਵਾਂ ਤਮਗਾ ਪੱਕਾ ਕਰ ਲਿਆ। ਤੀਜੇ ਦਰਜੇ ਦੀ ਮੈਰੀਕੋਮ ਨੇ ਕੋਲੰਬੀਆ ਦੀ ਵਾਲੇਂਸ਼ੀਆ ਵਿਕਟੋਰੀਆ ਨੂੰ 5-0 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਸ਼ਨੀਵਾਰ ਨੂੰ ਉਨ੍ਹਾਂ ਦਾ ਸਾਹਮਣਾ ਦੂਜੇ ਦਰਜੇ ਦੀ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਤੋਂ ਹੋਵੇਗਾ ਜੋ ਯੂਰੋਪੀ ਚੈਂਪੀਅਨਸ਼ਿਪ ਅਤੇ ਯੂਰਪੀ ਖੇਡਾਂ ਦੀ ਸੋਨ ਤਮਗਾ ਜੇਤੂ ਹੈ। ਉਨ੍ਹਾਂ ਨੇ ਚੀਨ ਦੀ ਕੇਇ ਜੋਂਗਜੂ ਨੂੰ ਕੁਆਟਰ ਫਾਈਨਲ 'ਚ ਹਰਾਇਆ।
ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ, '' ਤਮਗਾ ਸੁਰੱਖਿਅਤ ਕਰਕੇ ਮੈਂ ਬਹੁਤ ਖੁਸ਼ ਹਾਂ ਪਰ ਫਾਈਨਲ 'ਚ ਪੁੱਜਣ ਤੋਂ ਅਤੇ ਖੁਸ਼ੀ ਹੋਵੇਗੀ। ਉਨ੍ਹਾਂ ਨੇ ਕਿਹਾ, ''ਇਹ ਮੇਰੇ ਲਈ ਚੰਗਾ ਮੁਕਾਬਲਾ ਸੀ ਅਤੇ ਹੁਣ ਮੈਂ ਸੈਮੀਫਾਈਨਲ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਹਾਂਗੀ।
ਉਨ੍ਹਾਂ ਦਾ ਅਨੁਭਵ ਉਨ੍ਹਾਂ ਦੀ ਸਫਲਤਾ ਦੀ ਚਾਬੀ ਸਾਬਤ ਹੋਇਆ। ਉਨ੍ਹਾਂ ਦੇ ਸਿੱਧੇ ਪੰਜ ਕਾਫ਼ੀ ਪ੍ਰਭਾਵੀ ਸਨ ਅਤੇ ਉਨ੍ਹਾਂ ਨੇ ਵਿਕਟੋਰੀਆ ਦੇ ਡਿਫੈਂਸ ਨੂੰ ਭੇਦ ਦਿੱਤਾ। ਇਸ ਜਿੱਤ ਦੇ ਨਾਲ ਮੈਰੀਕਾਮ ਨੇ ਟੂਰਨਾਮੈਂਟ ਦੀ ਸਫਲਾਤਮ ਮੁੱਕੇਬਾਜ਼ ਹੋਣ ਦਾ ਆਪਣਾ ਹੀ ਰਿਕਾਰਡ ਤੋੜਿਆ। ਤਮਗਿਆਂ ਦੀ ਗਿਣਤੀ ਦੇ ਅਧਾਰ 'ਤੇ ਉਹ ਪੁਰਸ਼ ਅਤੇ ਮਹਿਲਾ ਦੋਨਾਂ 'ਚ ਸਭ ਤੋਂ ਸਫਲ ਹੈ। ਮੈਰੀਕੋਮ ਦੇ ਨਾਂ ਹੁਣ ਤਕ 6 ਸੋਨ ਅਤੇ ਇਕ ਚਾਂਦੀ ਤਮਗਾ ਹੈ ਪਰ ਉਹ 51 ਕਿਲੋਵਰਗ 'ਚ ਪਹਿਲੀ ਵਾਰ ਤਮਗਾ ਜਿੱਤੇਗੀ। ਪਿੱਛਲੀ ਵਾਰ ਉਹ ਕੁਆਟਰ ਫਾਈਨਲ 'ਚ ਹਾਰ ਗਈ ਸੀ।