ਮੱਧ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ ਹਰਾ ਕੇ ਜਿੱਤਿਆ ਮਹਿਲਾ ਹਾਕੀ ਖਿਤਾਬ
Saturday, Dec 28, 2019 - 12:24 AM (IST)

ਝਾਂਸੀ— ਮੱਧ ਪ੍ਰਦੇਸ਼ ਹਾਕੀ ਅਕਾਦਮੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਕੀ ਮਹਾਰਾਸ਼ਟਰ ਨੂੰ ਸ਼ੁੱਕਰਵਾਰ 2-0 ਨਾਲ ਹਰਾ ਕੇ ਅਖਿਲ ਭਾਰਤੀ ਪੁਰਸਕਾਰ ਮਹਿਲਾ ਹਾਕੀ ਪ੍ਰਤੀਯੋਗਿਤਾ ਦਾ ਖਿਤਾਬ ਜਿੱਤ ਲਿਆ। ਇੱਥੇ ਧਿਆਨਚੰਦ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਜੇਤੂ ਮੱਧ ਪ੍ਰਦੇਸ਼ ਵਲੋਂ ਨੀਰਜ ਰਾਣਾ ਨੇ 39ਵੇਂ ਮਿੰਟ 'ਚ ਪਹਿਲਾ ਗੋਲ ਕੀਤਾ, ਜਦਕਿ ਇਸ਼ਿਕਾ ਚੌਧਰੀ ਨੇ 44ਵੇਂ ਮਿੰਟ 'ਚ ਦੂਜਾ ਗੋਲ ਕਰ ਮੱਧ ਪ੍ਰਦੇਸ਼ ਨੂੰ 2-0 ਨਾਲ ਬੜ੍ਹਤ ਹਾਸਲ ਕਰਵਾਈ। ਮੱਧ ਪ੍ਰਦੇਸ਼ ਨੇ ਇਸ ਬੜ੍ਹਤ ਨੂੰ ਆਖਰ ਤਕ ਕਾਇਮ ਰੱਖਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਜੇਤੂ ਮੱਧ ਪ੍ਰਦੇਸ਼ ਨੂੰ 2 ਲੱਖ ਰੁਪਏ ਤੇ ਉਪ ਜੇਤੂ ਮਹਾਰਾਸ਼ਟਰ ਨੂੰ ਇਕ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਉੱਤਰ ਪ੍ਰਦੇਸ਼ ਨੇ ਖੇਡ ਹੋਸਟਲ ਲਖਨਊ ਨੂੰ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਉੱਤਰ ਰੇਲਵੇ ਦੀ ਟੀਮ ਨੂੰ 50 ਹਜ਼ਾਰ ਰੁਪਏ ਮਿਲੇ। ਉੱਤਰ ਰੇਲਵੇ ਦੇ ਲਈ ਸ਼ਾਇਮਾ ਤਿਰਗਮ ਨੇ 15ਵੇਂ ਤੇ 30ਵੇਂ ਮਿੰਟ 'ਚ 2 ਗੋਲ ਕੀਤੇ ਜਦਕਿ ਪ੍ਰਿਯੰਕਾ ਵਾਨਖੇੜੇ ਨੇ 52ਵੇਂ ਮਿੰਟ 'ਚ ਤੀਜਾ ਗੋਲ ਕੀਤਾ। ਮੱਧ ਪ੍ਰਦੇਸ਼ ਦੀ ਇਸ਼ਿਕਾ ਚੌਧਰੀ ਨੂੰ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਮਿਲਿਆ। ਇਸ ਟੀਮ ਦੀ ਗੋਲਕੀਪਰ ਬਿੱਛੂ ਦੇਵੀ ਨੂੰ ਸਰਵਸ੍ਰੇਸ਼ਠ ਗੋਲਕੀਪਰ, ਕ੍ਰਿਸ਼ਮਾ ਯਾਦਵ ਨੂੰ ਸਰਵਸ੍ਰੇਸ਼ਠ ਹਾਫਬੈਕ ਤੇ ਅਨੁਜਾ ਸਿੰਘ ਨੂੰ ਸਰਵਸ੍ਰੇਸ਼ਠ ਐਵਾਰਡ ਦਾ ਪੁਰਸਕਾਰ ਮਿਲਿਆ। ਮਹਾਰਾਸ਼ਟਰ ਦੀ ਸੰਗਈ ਇਬੇਮਹਲ ਨੂੰ ਸਰਵਸ੍ਰੇਸ਼ਠ ਫੁਲਬੈਕ ਦਾ ਪੁਰਸਕਾਰ ਮਿਲਿਆ।