ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ
Wednesday, Jan 13, 2021 - 01:23 PM (IST)
ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਧ ਧੋਨੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਰਾਂਚੀ ਵਿਚ ਕੜਕਨਾਥ ਮੁਰਗੇ ਪਾਲਣ ਦਾ ਬਿਜਨੈਸ ਸ਼ੁਰੂ ਕੀਤਾ ਸੀ ਪਰ ਬਰਡ ਫਲੂ ਦੇ ਵਧਦੇ ਮਾਮਲਿਆਂ ਕਾਰਨ ਉਨ੍ਹਾਂ ਨੂੰ ਆਪਣਾ ਬਿਜਨੈਸ ਰੋਕਣਾ ਪਿਆ ਹੈ। ਦਰਅਸਲ ਮੱਧਪ੍ਰਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਬਰਡ ਫਲੂ ਮਹਾਮਾਰੀ ਨੇ ਹੁਣ ਝਾਬੂਆ ਦੇ ਮਸ਼ਹੂਰ ਕੜਕਨਾਥ ਮੁਰਗਿਆਂ ਨੂੰ ਵੀ ਆਪਣੀ ਲਪੇਟ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਪੋਲਟਰੀ ਫਾਰਮ ਵਿਚ ਕੜਕਨਾਥ ਮੁਰਗਿਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ, ਉਸ ਪੋਲਟਰੀ ਫਾਰਮ ਨੂੰ ਮਹਿੰਦਰ ਸਿੰਘ ਧੋਨੀ ਨੇ ਕੜਕਨਾਥ ਮੁਰਗਿਆਂ ਦੇ 2000 ਚੂਚਿਆਂ ਦਾ ਆਰਡਰ ਦਿੱਤਾ ਸੀ।
ਇਹ ਵੀ ਪੜ੍ਹੋ: ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ
ਪੋਲਟਰੀ ਸੰਚਾਲਕ ਵਿਨੋਦ ਮੇਡਾ ਮੁਤਾਬਕ ਪਿਛਲੇ ਥੋੜ੍ਹੇ ਦਿਨਾਂ ਤੋਂ ਉਨ੍ਹਾਂ ਦੇ ਇੱਥੇ ਵੱਡੀ ਗਿਣਤੀ ਵਿਚ ਮੁਰਗਿਆਂ ਅਤੇ ਚੂਚਿਆਂ ਦੀ ਮੌਤ ਹੋ ਚੁੱਕੀ ਹੈ। ਕੜਕਨਾਥ ਮੁਰਗਿਆ ਵਿਚ ਬਰਡ ਫਲੂ ਦੀ ਪੁਸ਼ਟੀ ਦੇ ਬਾਅਦ ਬਰਡ ਫਲੂ ਐਕਸ਼ਨ ਯੋਜਨਾ ਤਹਿਤ ਇਕ ਕਿਲੋਮੀਟਰ ਏਰੀਏ ਵਿਚ ਸਥਿਤ ਸਾਰੇ ਮੁਰਗਿਆਂ ਨੂੰ ਮਾਰ ਕੇ ਦਫ਼ਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ
ਤੁਹਾਨੂੰ ਦੱਸ ਦੇਈਏ ਕਿ ਕੜਕਨਾਥ ਮੁਰਗਾ ਮੱਧ ਪ੍ਰਦੇਸ਼ ਦੇ ਝਾਬੁਆ ਦੀ ਪਛਾਣ ਹੈ ਅਤੇ ਇਸੇ ਨੂੰ ਝਾਬੁਆ ਦੇ ਕੜਕਨਾਥ ਦੇ ਰੂਪ ਵਿਚ ਭਾਰਤ ਸਰਕਾਰ ਤੋਂ ਜੀ.ਆਈ. ਟੈਗ ਵੀ ਮਿਲ ਚੁੱਕਾ ਹੈ। ਇਹ ਮੁਰਗਾ ਆਪਣੇ ਕਾਲੇ ਰੰਗ, ਕਾਲੇ ਖ਼ੂਨ, ਕਾਲੀ ਹੱਡੀ ਅਤੇ ਕਾਲੇ ਮਾਸ ਨਾਲ ਲਜੀਜ਼ ਸਵਾਦ ਲਈ ਪਛਾਣਿਆ ਜਾਂਦਾ ਹੈ। ਇਹ ਮੁਰਗਾ ਫੈਟ ਅਤੇ ਕੋਲੈਸਟਰਾਲ ਫ਼੍ਰੀ ਹੁੰਦਾ ਹੈ।
ਇਹ ਵੀ ਪੜ੍ਹੋ: ਕ੍ਰਿਕਟ ਅਤੇ ਕਿਸੇ ਵੀ ਖੇਡ ’ਚ ਨਸਲੀ ਟਿੱਪਣੀਆਂ ਸਵੀਕਾਰ ਨਹੀਂ : ਗੌਤਮ ਗੰਭੀਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।