ਦੀਵ ’ਚ ਹੋਈਆਂ ਪਹਿਲੀਆਂ ਬੀਚ ਗੇਮਜ਼ ’ਚ ਮੱਧ ਪ੍ਰਦੇਸ਼ ਬਣਿਆ ਚੈਂਪੀਅਨ

Sunday, Jan 14, 2024 - 11:10 AM (IST)

ਦੀਵ ’ਚ ਹੋਈਆਂ ਪਹਿਲੀਆਂ ਬੀਚ ਗੇਮਜ਼ ’ਚ ਮੱਧ ਪ੍ਰਦੇਸ਼ ਬਣਿਆ ਚੈਂਪੀਅਨ

ਜੈਤੋ-‘ਦਿ ਬੀਚ ਗੇਮਜ਼-2024’ ਦਾ ਆਯੋਜਨ ਦੀਵ ’ਚ ਬਲੂ ਫਲੈਗ ਪ੍ਰਮਾਣਿਤ ਘੋਘਲਾ ਬੀਚ ’ਤੇ ਕੀਤਾ ਗਿਆ, ਜਿਸ ’ਚ ਮੱਧ ਪ੍ਰਦੇਸ਼ ਚੈਂਪੀਅਨ ਬਣ ਕੇ ਉਭਰਿਆ। ਮੱਧ ਪ੍ਰਦੇਸ਼ ਨੇ 7 ਸੋਨ ਤਮਗਿਆਂ ਸਮੇਤ ਕੁੱਲ 18 ਤਮਗਿਆਂ ਨਾਲ ਤਮਗਾ ਸੂਚੀ ’ਚ ਸਭ ਤੋਂ ਉਚ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਨੇ 3 ਸੋਨ ਸਮੇਤ 14 ਤਮਗੇ ਜਿੱਤੇ, ਜਦੋਂਕਿ ਤਾਮਿਲਨਾਡੂ, ਉੱਤਰਾਖੰਡ ਅਤੇ ਮੇਜ਼ਬਾਨ ਦਾਦਰਾ, ਨਗਰ ਹਵੇਲੀ, ਦੀਵ ਅਤੇ ਦਮਨ ਨੇ 12-12 ਤਮਗੇ ਜਿੱਤੇ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ

205 ਮੈਚ ਅਧਿਕਾਰੀਆਂ ਦੇ ਸਹਿਯੋਗ ਨਾਲ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 21 ਸਾਲ ਤੋਂ ਘੱਟ ਉਮਰ ਦੇ 1,404 ਐਥਲੀਟਾਂ ਨੇ ਵੱਖ-ਵੱਖ ਖੇਡਾਂ ’ਚ ਭਾਗ ਲਿਆ। ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇਸ ਆਯੋਜਨ ਲਈ ਆਪਣਾ ਸਮਰਥਨ ਅਤੇ ਉਤਸ਼ਾਹ ਜ਼ਾਹਿਰ ਕੀਤਾ। ਉਸ ਨੇ ਲਿਖਿਆ,“ਐਥਲੀਟਾਂ ਦੀ ਊਰਜਾ ਅਤੇ ਦੀਵ ਦੀ ਸੁੰਦਰਤਾ ਨੇ ਇਕ ਅਜਿਹਾ ਮਾਹੌਲ ਬਣਾਇਆ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਮੰਤਰ ਮੁਗਧ ਕਰਨ ਵਾਲਾ ਅਤੇ ਉਤਸ਼ਾਹਜਨਕ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News