ਅੱਜ ਐਲਿਮੀਨੇਟਰ 'ਚ ਲਖਨਊ ਦਾ ਬੈਂਗਲੁਰੂ ਨਾਲ ਸਾਹਮਣਾ, ਜੇਤੂ ਟੀਮ ਕੁਆਲੀਫਾਇਰ 2 'ਚ ਰਾਜਸਥਾਨ ਨਾਲ ਭਿੜੇਗੀ
Wednesday, May 25, 2022 - 12:27 PM (IST)
ਸਪੋਰਟਸ ਡੈਸਕ- ਅੱਜ ਆਈ. ਪੀ. ਐੱਲ. 2022 ਦਾ ਐਲਿਮੀਨੇਟਰ ਮੈਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਦਰਮਿਆਨ ਖੇਡਿਆ ਜਾਵੇਗਾ। ਲਖਨਊ ਨੇ 14 ਮੁਕਾਬਲੇ ਖੇਡ ਕੇ 9 'ਚ ਜਿੱਤ ਹਾਸਲ ਕੀਤੀ ਹੈ ਤੇ 18 ਅੰਕਾਂ ਦੇ ਨਾਲ ਲੀਗ ਸਟੇਜ 'ਚ ਤੀਜੇ ਸਥਾਨ 'ਤੇ ਰਹੀ। ਲਖਨਊ ਦਾ ਨੈੱਟ ਰਨ ਰੇਟ +0.251 ਰਿਹਾ। ਜਦਕਿ ਬੈਂਗਲੁਰੂ ਨੇ 14 ਮੈਚਾਂ 'ਚੋਂ 8 ਜਿੱਤੇ ਹਨ। ਉਸ ਦਾ ਨੈੱਟ ਰਨ ਰੇਟ -0.253 ਰਿਹਾ। ਰਨ ਰੇਟ ਕਾਰਨ ਰਾਜਸਥਾਨ ਟਾਪ-2 'ਚ ਚਲੀ ਗਈ ਤੇ ਲਖਨਊ ਐਲਿਮੀਨੇਟਰ ਖੇਡਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨੇ ਰਿਸ਼ਭ ਪੰਤ ਨੂੰ ਲਗਾਇਆ ਚੂਨਾ, ਝਾਂਸਾ ਦੇ ਕੇ ਠੱਗ ਲਏ 1.63 ਕਰੋੜ ਰੁਪਏ
ਮੈਚ 'ਚ ਮੀਂਹ ਪਾ ਸਕਦੈ ਅੜਿੱਕਾ
ਕੁਆਲੀਫਾਇਰ ’ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਕੋਲਕਾਤਾ ’ਚ ਹਨੇਰੀ ਤੇ ਮੀਂਹ ਦਾ ਅਸਰ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਮੈਚ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤਰ੍ਹਾਂ ਓਵਰਾਂ ’ਚ ਕਟੌਤੀ ਦੀ ਸੰਭਾਵਨਾ ਹੈ। ਸ਼ਾਮ 5 ਵਜੇ ਤੋਂ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11 :-
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ, ਕੇ. ਐਲ. ਰਾਹੁਲ (ਕਪਤਾਨ), ਏਵਿਨ ਲੁਈਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਮਾਰਕਸ ਸਟੋਇਨਿਸ, ਜੇਸਨ ਹੋਲਡਰ, ਕ੍ਰਿਸ਼ਣੱਪਾ ਗੌਤਮ, ਮੋਹਸਿਨ ਖਾਨ, ਅਵੇਸ਼ ਖਾਨ, ਰਵੀ ਬਿਸ਼ਨੋਈ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ, ਮਹੀਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ ਹਰਸ਼ਲ ਪਟੇਲ/ਆਕਾਸ਼ ਦੀਪ, ਸਿਧਾਰਥ ਕੌਲ/ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।