IPL 2024: ਲਖਨਊ ਦੀ ਸ਼ਰਮਨਾਕ ਹਾਰ, 10 ਵਿਕਟਾਂ ਨਾਲ ਜਿੱਤੀ ਹੈਦਰਾਬਾਦ, 10 ਓਵਰਾਂ ’ਚ ਮੁਕਾਇਆ ਮੈਚ
Wednesday, May 08, 2024 - 10:47 PM (IST)
ਸਪੋਰਟਸ ਡੈਸਕ– ਆਈ. ਪੀ. ਐੱਲ. 2024 ਦੇ 57ਵੇਂ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਉਥੇ ਹੀ ਲਖਨਊ ਸੁਪਰ ਜਾਇੰਟਸ ਦੀ ਸ਼ਰਮਨਾਕ ਹਾਰ ਹੋਈ ਹੈ। ਹੈਦਰਾਬਾਦ ਨੇ 9.4 ਓਵਰਾਂ ’ਚ 167 ਦੌੜਾਂ ਬਣਾਈਆਂ, ਜਦਕਿ ਟੀਚਾ 166 ਦੌੜਾਂ ਦਾ ਸੀ। ਹੈਦਰਾਬਾਦ ਨੇ ਇਹ ਜਿੱਤ 10 ਵਿਕਟਾਂ ਨਾਲ ਦਰਜ ਕੀਤੀ ਹੈ। ਟ੍ਰੈਵਿਸ ਹੈੱਡ ਨੇ ਜਿਥੇ 30 ਗੇਂਦਾਂ ’ਤੇ ਸ਼ਾਨਦਾਰ 89 ਦੌੜਾਂ ਦੀ ਪਾਰੀ ਖੇਡੀ, ਉਥੇ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ’ਤੇ 75 ਦੌੜਾਂ ਬਣਾਈਆਂ।
ਇੰਡੀਅਨ ਟੀ20 ਲੀਗ ’ਚ 10 ਓਵਰਾਂ ਅੰਦਰ ਬਣਾਇਆ ਗਿਆ ਹੈਦਰਾਬਾਦ ਦਾ ਇਹ ਸਭ ਤੋਂ ਵੱਡਾ ਸਕੋਰ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਕੋਵਿਡ-19 ਕਾਰਨ ਪੰਜਾਬ ਸਮੇਤ ਦੇਸ਼ ਭਰ ’ਚ 3 ਮੌਤਾਂ, 118 ਨਵੇਂ ਮਾਮਲੇ ਆਏ ਸਾਹਮਣੇ
ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਲਖਨਊ ਨੇ 20 ਓਵਰਾਂ ’ਚ 4 ਵਿਕਟਾਂ ’ਤੇ 165 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ 28 ਗੇਂਦਾਂ ’ਚ ਅਰਧ ਸੈਂਕੜਾ ਜੜਿਆ। ਉਸ ਨੇ 30 ਗੇਂਦਾਂ ’ਤੇ 55 ਦੌੜਾਂ ਬਣਾਈਆਂ।
ਨਿਕੋਲਸ ਪੂਰਨ ਨੇ 26 ਗੇਂਦਾਂ ’ਤੇ 48 ਦੌੜਾਂ ਬਣਾਈਆਂ। ਕੇ. ਐੱਲ. ਰਾਹੁਲ ਨੇ 33 ਗੇਂਦਾਂ ’ਤੇ 29 ਦੌੜਾਂ ਤੇ ਕਰੁਣਾਲ ਪੰਡਯਾ ਨੇ 21 ਗੇਂਦਾਂ ’ਤੇ 24 ਦੌੜਾਂ ਬਣਾਈਆਂ। ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਨੇ 12 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪੈਟ ਕਮਿੰਸ ਨੇ 1 ਵਿਕਟ ਲਈ।
ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 12 ਮੈਚਾਂ ’ਚ 14 ਅੰਕਾਂ ਨਾਲ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਲਖਨਊ ਸੁਪਰ ਜਾਇੰਟਸ ਦੀ ਟੀਮ 12 ਮੈਚਾਂ ’ਚ 12 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।