ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ : ਰੋਹਿਤ ਸ਼ਰਮਾ

Monday, Nov 22, 2021 - 01:26 AM (IST)

ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ : ਰੋਹਿਤ ਸ਼ਰਮਾ

ਕੋਲਕਾਤਾ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਦੂਜੀ ਟੀਮਾਂ ਵਿਚ 8ਵੇਂ ਤੇ 9ਵੇਂ ਨੰਬਰ ਦੇ ਬੱਲੇਬਾਜ਼ ਵਧੀਆ ਯੋਗਦਾਨ ਦਿੰਦੇ ਹਨ ਤੇ ਨਿਊਜ਼ੀਲੈਂਡ ਦੇ ਵਿਰੁੱਧ ਤੀਜੇ ਟੀ-20 ਅੰਤਰਰਾਸ਼ਟਰੀ ਨਾਲ ਉਨ੍ਹਾਂ ਦਾ ਇਹ ਵਿਸ਼ਵਾਸ ਮਜ਼ਬੂਤ ਹੋ ਗਿਆ ਹੈ ਕਿ ਹੁਣ ਉਨ੍ਹਾਂ ਦੇ ਕੋਲ ਵੀ ਉਪਯੋਗੀ ਪਿਛਲੇ ਬੱਲੇਬਾਜ਼ ਹਨ। ਰੋਹਿਤ ਨੇ 56 ਦੌੜਾਂ ਦੀ ਤੇਜ਼ਤਰਾਰ ਪਾਰੀ ਨਾਲ ਵਧੀਆ ਸ਼ੁਰੂਆਤ ਕੀਤੀ ਪਰ ਭਾਰਤੀ ਮੱਧਕ੍ਰਮ ਲੜਖੜਾ ਗਿਆ। ਅਜਿਹੇ ਵਿਚ ਪਿਛਲੇ ਬੱਲੇਬਾਜ਼ਾਂ ਨੇ ਸ਼ਾਨਦਾਰ ਯੋਗਦਾਨ ਦਿੱਤੇ ਤੇ ਆਖਰੀ ਪੰਜ ਓਵਰਾਂ ਵਿਚ 50 ਦੌੜਾਂ ਜੋੜੀਆਂ, ਜਿਸ ਨਾਲ ਭਾਰਤ ਨੇ 7 ਵਿਕਟਾਂ 'ਤੇ 184 ਦੌੜਾਂ ਬਣਾਈਆਂ ਤੇ ਫਿਰ ਨਿਊਜ਼ੀਲੈਂਡ ਨੂੰ 111 ਦੌੜਾਂ 'ਤੇ ਢੇਰ ਕਰ ਦਿੱਤਾ।

ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ

PunjabKesari
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਵਿਚਾਲੇ ਦੇ ਓਵਰਾਂ ਵਿਚ ਵਧੀਆ ਪ੍ਰਦਰਸ਼ਨ ਕਰ ਸਕਦੇ ਸੀ ਪਰ ਸਾਡੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਸ ਤੋਂ ਮੈਂ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਦੁਨੀਆ ਭਰ ਦੀਆਂ ਟੀਮਾਂ 'ਤੇ ਜ਼ਿਕਰ ਕਰੋ ਤਾਂ ਉਨ੍ਹਾਂ ਕੋਲ ਹੇਠਲੇ ਕ੍ਰਮ ਵਿਚ ਵੀ ਵਧੀਆ ਬੱਲੇਬਾਜ਼ ਹਨ। 8ਵੇਂ ਤੇ 9ਵੇਂ ਨੰਬਰ ਦਾ ਬੱਲੇਬਾਜ਼ ਅਹਿਮ ਭੂਮਿਕਾ ਨਿਭਾ ਸਕਦਾ ਹੈ। ਹਰਸ਼ਲ (ਪਟੇਲ) ਜਦੋਂ ਹਰਿਆਣਾ ਦੇ ਲਈ ਖੇਡਦਾ ਹੈ ਤਾਂ ਉਨ੍ਹਾਂ ਦੇ ਲਈ ਪਾਰੀ ਦਾ ਆਗਾਜ਼ ਕਰਦਾ ਹੈ। ਦੀਪਕ ਚਾਹਰ ਦੇ ਬਾਰੇ ਵਿਚ ਅਸੀਂ ਜਾਣਦੇ ਹਾਂ ਕਿ ਉਸ ਨੇ ਸ਼੍ਰੀਲੰਕਾ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਸੀਰੀਜ਼ ਵਿਚ 159 ਦੌੜਾਂ ਬਣਾ ਕੇ ਮੈਨ ਆਫ ਦਿ ਸੀਰੀਜ਼ ਚੁਣੇ ਗਏ ਰੋਹਿਤ ਨੇ ਕਿਹਾ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਧੀਆ ਸ਼ੁਰੂਆਤ ਕਰਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੈਂ ਬੱਲੇਬਾਜ਼ੀ ਕਰਦਾ ਹਾਂ ਤਾਂ ਮੇਰਾ ਧਿਆਨ ਵਧੀਆ ਸ਼ੁਰੂਆਤ ਦਿਵਾਉਣ 'ਤੇ ਹੁੰਦਾ ਹੈ। ਅਕਸ਼ਰ ਪਟੇਲ ਨੇ 9 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜੋ ਉਸਦੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। 

ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News