ਜੂਨੀਅਰ ਵਰਲਡ ਨੰਬਰ ਵਨ ਨੂੰ ਹਰਾਉਣ ਤੋਂ ਬਾਅਦ ਹਾਰੀ ਮਾਲਵਿਕਾ

07/26/2019 1:51:27 AM

ਨਵੀਂ ਦਿੱਲੀ- ਭਾਰਤ ਦੀ ਮਾਲਵਿਕਾ ਬੰਸੋੜ ਨੇ ਚੀਨ ਦੇ ਸੁਝੇਓ ਵਿਚ ਚੱਲ ਰਹੀ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਜੂਨੀਅਰ ਨੰਬਰ ਵਨ ਖਿਡਾਰਨ ਤੇ ਟਾਪ ਸੀਡ ਫਿਤਤਾਯਾਪੋਨਰ ਚਾਈਵਾਨ ਨੂੰ ਵੀਰਵਾਰ ਨੂੰ ਦੂਜੇ ਦੌਰ ਵਿਚ ਹਰਾ ਕੇ ਤਹਿਲਕਾ ਮਚਾਇਆ ਸੀ ਪਰ ਫਿਰ ਤੀਜੇ ਦੌਰ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਜੂਨੀਅਰ ਰੈਂਕਿੰਗ ਵਿਚ 83ਵੇਂ ਨੰਬਰ ਦੀ ਖਿਡਾਰਨ ਮਾਲਵਿਕਾ ਨੇ ਥਾਈਲੈਂਡ ਦੀ ਚਾਈਵਾਨ ਨੂੰ 38 ਮਿੰਟ ਵਿਚ 21-18, 21-10 ਨਾਲ ਹਰਾਇਆ ਪਰ ਅਗਲੇ ਦੌਰ ਵਿਚ ਉਸ ਨੂੰ ਚੀਨ ਦੀ ਤਾਨ ਵਿੰਗ ਹੱਥੋਂ 14-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 


Gurdeep Singh

Content Editor

Related News