ਇਟਲੀ ਦੇ ਟੈਨਿਸ ਖਿਡਾਰੀ ਨੇ ਕੀਤੀ ਨਿਯਮਾਂ ਦੀ ਉਲੰਘਣਾ, ਟੂਰਨਾਮੈਂਟ ਤੋਂ ਕੀਤਾ ਗਿਆ ਬਾਹਰ

08/08/2021 4:19:06 PM

ਟੋਰੰਟੋ— ਇਟਲੀ ਦੇ ਇਕ ਖਿਡਾਰੀ ਨੂੰ ਕੋਵਿਡ-19 ਨਾਲ ਜੁੜੇ ਬਾਇਓ-ਬਬਲ ਦੀ ਉਲੰਘਣਾ ਕਰਨ ਕਾਰਨ ਟੋਰੰਟੋ ’ਚ ਆਯੋਜਿਤ ਹੋ ਰਹੇ ਇਕ ਟੈਨਿਸ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਟੈਨਿਸ ਕੈਨੇਡਾ ਤੇ ਏ. ਟੀ. ਪੀ. ਪੁਰਸ਼ ਟੀਮ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਵਿਸ਼ਵ ’ਚ 60ਵੇਂ ਨੰਬਰ ਦੇ ਖਿਡਾਰੀ ਲੋਰੇਂਜੋ ਮੁਸੇਟੀ ਨੂੰ ਨੈਸ਼ਨਲ ਬੈਂਕ ਓਪਨ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ 19 ਸਾਲਾ ਖਿਡਾਰੀ ਨੇ ਜੂਨ ’ਚ ਗ੍ਰੈਂਡ ਸਲੈਮ ਟੂਰਨਾਮੈਂਟਾਂ ’ਚ ਡੈਬਿਊ ਕਰਦੇ ਹੋਏ ਫ੍ਰੈਂਚ ਓਪਨ ਦੇ ਚੌਥੇ ਦੌਰ ’ਚ ਜਗ੍ਹਾ ਬਣਾਈ ਸੀ। ਚੌਥੇ ਦੌਰ ਦੇ ਮੈਚ ’ਚ ਉਨ੍ਹਾਂ ਨੇ ਇਕ ਸਮੇਂ ਵਿਸ਼ਵ ਦੇ ਨੰਬਰ ਇਕ ਨੋਵਾਕ ਜੋਕੋੋਵਿਚ ’ਤੇ 2 ਸੈਟ ਦੀ ਬੜ੍ਹਤ ਬਣਾਈ ਹੋਈ ਸੀ। ਜੋਕੋਵਿਚ ਨੇ ਹਾਲਾਂਕਿ ਮੈਚ ’ਚ ਵਾਪਸੀ ਕੀਤੀ ਤੇ ਜਦੋਂ ਮੁਸੇਟੀ ਨੇ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਕਾਰਨ ਹਟਣ ਦਾ ਫ਼ੈਸਲਾ ਕੀਤਾ ਉਦੋਂ ਸਰਬੀਆਈ ਖਿਡਾਰੀ 6-7 (7), 6-7 (2), 6-1, 6-0, 4-0 ਨਾਲ ਜਿੱਤ ਦੇ ਕਰੀਬ ਸੀ। ਨੈਸ਼ਨਲ ਬੈਂਕ ਓਪਨ ’ਚ ਮੁਸੇਠੀ ਦੀ ਜਗ੍ਹਾ ਪੁਰਸੇਲ ਨੂੰ ਜਗ੍ਹਾ ਦਿੱਤੀ ਗਈ ਹੈ।


Tarsem Singh

Content Editor

Related News