ਲਿਵਰਪੂਲ ਦੀ ਜਿੱਤ, ਮੈਨਚੈਸਟਰ ਸਿਟੀ ਦੀ ਇਕ ਹੋਰ ਹਾਰ
Thursday, Dec 27, 2018 - 12:24 PM (IST)

ਲੰਡਨ— ਫੁੱਟਬਾਲ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਇਕ ਖਾਸ ਸਥਾਨ ਰਖਦਾ ਹੈ। ਫੁੱਟਬਾਲ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਲਿਵਰਪੂਲ ਨੇ ਐਨਫੀਲਡ 'ਚ ਖੇਡੇ ਗਏ ਮੈਚ 'ਚ ਨਿਊਕਾਸਟਲ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਪ੍ਰੀਮੀਅਰ ਲੀਗ ਫੁੱਟਬਾਲ 'ਚ ਚੋਟੀ 'ਤੇ ਬਣੀ ਆਪਣੀ ਸਥਿਤੀ ਮਜ਼ਬੂਤ ਕਰ ਲਈ ਜਦਕਿ ਮੈਨਚੈਸਟਰ ਸਿਟੀ ਨੂੰ ਪੰਜ ਦਿਨ ਦੇ ਅੰਦਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਲੀਸਟਰਸਿਟੀ ਨੇ ਲੀਸਟਰ 'ਚ ਖੇਡੇ ਗਏ ਮੈਚ 'ਚ ਮੈਨਚੈਸਟਰ ਸਿਟੀ ਨੂੰ 2-1 ਨਾਲ ਹਰਾਇਆ। ਦੂਜੇ ਪਾਸੇ ਟੋਟੇਨਹੈਮ ਨੇ ਬੋਰਨਮਾਊਥ ਨੂੰ 5-0 ਨਾਲ ਆਸਾਨ ਹਾਰ ਦਿੱਤੀ। ਇਸ ਤੋਂ ਪਹਿਲਾਂ ਉਹ ਮੈਨਚੈਸਟਰ ਸਿਟੀ ਨੂੰ ਪਿੱਛੇ ਛੱਡ ਕੇ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ।