ਲਿਵਰਪੂਲ ਨੇ ਜਿੱਤ ਦੇ ਨਾਲ ਇੰਗਲਿਸ਼ ਪ੍ਰੀਮੀਅਰ ਲੀਗ ''ਚ ਕੀਤੀ ਬੜ੍ਹਤ ਮਜ਼ਬੂਤ

12/1/2019 12:03:28 PM

ਲੰਡਨ : ਲਿਵਰਪੂਲ ਨੇ ਸਖਤ ਮੁਕਾਬਲੇ ਵਿਚ ਬ੍ਰਾਈਟਨ ਨੂੰ 2-1 ਨਾਲ ਹਰਾ ਕੇ ਸ਼ਨੀਵਾਰ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਦੇ ਟਾਪ 'ਤੇ ਆਪਣੀ ਬੜ੍ਹਤ 11 ਅੰਕ ਕਰ ਲਈ ਹੈ। ਮੈਨਚੈਸਟਰ ਸਿਟੀ ਨੇ ਨਿਊਕਾਸਲ ਨਾਲ 2-2 ਨਾਲ ਡਰਾਅ ਖੇਡਿਆ। ਚੇਲਸੀ ਨੂੰ ਵੇਸਟ ਹੈਮ ਖਿਲਾਫ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ ਨੇ ਦੂਜੇ ਸਥਾਨ 'ਤੇ ਚਲ ਰਹੀ ਸਿਟੀ ਦੀ ਟੀਮ ਦੀ ਬਰਾਬਰੀ ਕਰਨ ਦਾ ਮੌਕਾ ਗੁਆ ਦਿੱਤਾ। ਟੋਟੇਨਹੈਮ ਨੇ ਜੋਸ ਮੋਰਿਨਹੋ ਦੇ ਮਾਰਗਦਰਸ਼ਨ ਵਿਚ ਜਿੱਤ ਦਾ ਕ੍ਰਮ ਜਾਰੀ ਰਖਦਿਆਂ ਡੇਲੇ ਅਲੀ ਦੇ 2 ਗੋਲ ਨਾਲ ਬੋਰਨੇਮਾਊਥ ਨੂੰ 3-2 ਨਾਲ ਹਰਾਇਆ। ਲਿਵਰਪੂਲ ਦੀ ਟੀਮ 14 ਮੈਚਾਂ ਵਿਚ 40 ਅੰਕਾਂ ਦੇ ਨਾਲ ਚੋਟੀ 'ਤੇ ਚਲ ਰਹੀ ਹੈ। ਮੈਨਚੈਸਟਰ ਸਿਟੀ 14 ਮੈਚਾਂ ਵਿਚ 29 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਲੀਸੇਸਟਰ ਸਿਟੀ ਦੇ ਵੀ 13 ਮੈਚਾਂ ਵਿਚ 29 ਅੰਕ ਹਨ ਅਤੇ ਟੀਮ ਤੀਜੇ ਸਥਾਨ 'ਤੇ ਚਲ ਰਹੀ ਹੈ। ਚੇਲਸੀ ਅਤੇ ਟੋਟੇਨਹੈਮ ਦੀਆਂ ਟੀਮਾਂ ਕ੍ਰਮਵਾਰ : ਚੋਥੇ ਅਤੇ 5ਵੇਂ ਸਥਾਨ 'ਤੇ ਹੈ। ਚੇਲਸੀ ਦੇ 26 ਜਦਕਿਟ ਟੋਟੇਨਹੈਮ ਦੇ 20 ਅੰਕ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ