ਮਾਨਚੈਸਟਰ ਸਿਟੀ ਨੂੰ 3-1 ਨਾਲ ਹਰਾ ਲਿਓਨ ਸੈਮੀਫਾਈਨਲ ''ਚ ਪਹੁੰਚਿਆ
Sunday, Aug 16, 2020 - 09:45 PM (IST)

ਲਿਸਬਨ- ਮੌਸਾ ਡੇਮਬੇਲੇ ਦੇ 2 ਤੇ ਮੈਕਸਵੇਲ ਕੋਰਨੇਟ ਦੇ ਇਕ ਗੋਲ ਦੇ ਦਮ 'ਤੇ ਲਿਓਨ ਨੇ ਚੈਂਪੀਅਨ ਲੀਗ ਦੇ ਕੁਆਰਟਰ ਫਾਈਨਲ 'ਚ ਉਲਟਫੇਰ ਕਰਦੇ ਹੋਏ ਮਾਨਚੈਸਟਰ ਸਿਟੀ ਨੂੰ 3-1 ਨਾਲ ਹਰਾਇਆ। ਫਰਾਂਸ ਦੀ ਚੋਟੀ ਘਰੇਲੂ ਲੀਗ 'ਚ 7ਵੇਂ ਸਥਾਨ 'ਤੇ ਰਹਿਣ ਵਾਲੀ ਲਿਓਨ ਨੇ ਮਾਨਚੈਸਟਰ ਸਿਟੀ ਨੂੰ ਲਗਾਤਾਰ ਚੌਥੀ ਵਾਰ ਸੈਮੀਫਾਈਨਲ 'ਚ ਪਹੁੰਚਣ ਤੋਂ ਰੋਕ ਦਿੱਤਾ।
ਸੈਮੀਫਾਈਨਲ 'ਚ ਲਿਓਨ ਦਾ ਸਾਹਮਣਾ ਬਾਯਰਨ ਮਯੂਨਿਖ ਨਾਲ ਹੋਵੇਗਾ। ਮਾਨਚੈਸਟਰ ਸਿਟੀ ਦੇ ਲਈ ਇਕਲੌਤੇ ਗੋਲ ਕੇਵਿਨ ਡੀ ਬਰੂਨੇ ਨੇ ਮੈਚ ਦੇ 69ਵੇਂ ਮਿੰਟ 'ਚ ਕੀਤਾ। ਇਸ ਤੋਂ ਪਹਿਲਾਂ ਕੋਰਨੇਟ ਨਾਲ ਮੈਚ ਦੇ 24ਵੇਂ ਮਿੰਟ 'ਚ ਗੋਲ ਕਰ ਲਿਓਨ ਦਾ ਖਾਤਾ ਖੋਲ੍ਹਿਆ। ਮੈਚ ਜਦੋਂ 1-1 ਦੀ ਬਰਾਬਰੀ 'ਤੇ ਸੀ ਤਾਂ ਡੇਮਬੇਲੇ (79ਵਾਂ ਤੇ 87ਵੇਂ ਮਿੰਟ) ਨੇ ਅੱਠ ਮਿੰਟ ਦੇ ਅੰਦਰ ਦੋ ਗੋਲ ਕਰ ਟੀਮ ਨੂੰ 3-1 ਨਾਲ ਬੜ੍ਹਤ ਹਾਸਲ ਕਰਵਾਈ, ਜੋ ਆਖਰ ਤਕ ਕਾਇਮ ਰਹੀ।