ਮਹਾਨ ਸਕੁਐਸ਼ ਖਿਡਾਰੀ ਰਾਜ ਮਨਚੰਦਾ ਦਾ ਦਿਹਾਂਤ
Wednesday, Dec 04, 2024 - 01:33 PM (IST)
ਨਵੀਂ ਦਿੱਲੀ– ਅਰਜੁਨ ਐਵਾਰਡ ਜੇਤੂ ਤੇ 6 ਰਾਸ਼ਟਰੀ ਖਿਤਾਬ ਜਿੱਤਣ ਵਾਲੇ ਮਹਾਨ ਸਕੁਐਸ਼ ਖਿਡਾਰੀ ਰਾਜ ਮਨਚੰਦਾ ਦਾ ਐਤਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਸਕੁਐਸ਼ ਜਗਤ ਦੇ ਸਭ ਤੋਂ ਚਰਚਿਤ ਚਿਹਰਿਆਂ ਵਿਚੋਂ ਇਕ ਮਨਚੰਦਾ 1977 ਤੋਂ 1982 ਤੱਕ ਰਾਸ਼ਟਰੀ ਚੈਂਪੀਅਨ ਰਹੇ ਤੇ ਉਨ੍ਹਾਂ ਨੇ ਸੈਨਾ ਲਈ 11 ਖਿਤਾਬ ਜਿੱਤੇ। ਇਸ ਦੌਰਾਨ ਉਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਤੇ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਉਨ੍ਹਾਂ ਨੂੰ 1983 ਵਿਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।