ਜਾਣੋ ਸ਼ੋਇਬ ਅਖਤਰ ਨੇ ਕੋਹਲੀ ਦੀ ਤੁਲਨਾ ''ਚੀਤੇ'' ਨਾਲ ਕਿਉਂ ਕੀਤੀ

Friday, Feb 02, 2018 - 04:57 PM (IST)

ਜਾਣੋ ਸ਼ੋਇਬ ਅਖਤਰ ਨੇ ਕੋਹਲੀ ਦੀ ਤੁਲਨਾ ''ਚੀਤੇ'' ਨਾਲ ਕਿਉਂ ਕੀਤੀ

ਡਰਬਨ (ਬਿਊਰੋ)— 6 ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਕੋਹਲੀ ਨੇ ਇਸ ਪਾਰੀ ਤੋਂ ਨਾ ਸਿਰਫ ਭਾਰਤੀ ਫੈਂਸ ਦੀ ਸ਼ਾਬਾਸ਼ ਲਈ, ਸਗੋਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਦਾ ਵੀ ਦਿਲ ਜਿੱਤ ਲਿਆ। ਸ਼ੋਇਬ ਭਾਰਤੀ ਕਪਤਾਨ ਦੀ ਬੱਲੇਬਾਜੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕੋਹਲੀ ਦੀ ਤੁਲਨਾ 'ਚੀਤੇ' ਨਾਲ ਕਰ ਦਿੱਤੀ। ਵਿਰਾਟ ਨੇ ਡਰਬਨ ਵਿਚ 86 ਗੇਂਦਾਂ ਉੱਤੇ 2 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ ਸਨ।

ਇਸ ਪਾਰੀ ਨੂੰ ਵੇਖ ਸ਼ੋਇਬ ਅਖਤਰ ਨੇ ਟਵੀਟ ਕੀਤਾ– ਵਿਰਾਟ ਕੋਹਲੀ ਵਲੋਂ ਇਕ ਅਤੇ ਸੁਪਰ ਰਨਚੇਜ਼ ਜਦੋਂ ਪਿੱਛਾ ਕਰਨ ਦੀ ਗੱਲ ਹੋਵੇ, ਤਾਂ ਉਸਨੂੰ ਚੀਤਾ ਕਰ ਸਕਦਾ ਹੈ ਜਾਂ ਫਿਰ ਵਿਰਾਟ ਕੋਹਲੀ…ਵੈੱਲ ਡਨ!
ਦੱਸ ਦਈਏ ਕਿ ਵਿਰਾਟ ਕੋਹਲੀ ਦੇ ਦਿਲਕਸ਼ ਸੈਂਕੜੇ ਦੇ ਦਮ ਉੱਤੇ ਭਾਰਤ ਨੇ ਪਹਿਲੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਦੱਖਣ ਅਫਰੀਕਾ ਉੱਤੇ 27 ਗੇਂਦਾਂ ਬਾਕੀ ਰਹਿੰਦੇ ਹੋਏ ਛੇ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ।


Related News