ਪੇਸ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਕਿਹਾ, ਘਬਰਾਓ ਨਹੀਂ, ਫਰਜ਼ੀ ਖ਼ਬਰਾਂ ਤੋਂ ਬਚੋ

03/19/2020 2:23:35 PM

ਨਵੀਂ ਦਿੱਲੀ— ਭਾਰਤ ਦੇ ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਖਿਲਾਫ ਜੰਗ ’ਚ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਫਰਜ਼ੀ ਖ਼ਬਰਾਂ ਦੇ ਜਾਲ ’ਚ ਫਸਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ 157 ਦੇਸ਼ਾਂ ’ਚ ਅਜੇ ਤਕ 8809 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2,18,631 ਲੋਕ ਇਨਫੈਕਟਿਡ ਹਨ। ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 169 ’ਤੇ ਪਹੁੰਚ ਗਈ ਹੈ। PunjabKesariਪੇਸ ਨੇ ਟਵੀਟ ਕੀਤਾ, ‘‘ਅਜੇ ਅਸੀਂ ਕੋਰੋਨਾ ਵਾਇਰਸ ਖਿਲਾਫ ਜੰਗ ’ਚ ਇਕ ਅਜਿਹੇ ਵਿਰੋਧੀ ਦਾ ਸਾਹਮਣਾ ਕਰ ਰਹੇ ਹਾਂ ਜੋ ਤੇਜ਼ੀ ਨਾਲ ਦੁਨੀਆ ਭਰ ’ਚ ਆਪਣੇ ਪੈਰ ਪਸਾਰ ਰਿਹਾ ਹੈ। ਅਜਿਹੇ ਸਮੇਂ ’ਚ ਇਹ ਮਹੱਤਵਪੂਰਨ ਹੈ ਕਿ ਅਸੀਂ ਸਮਾਜ ’ਚ ਆਪਣੀ ਭੂਮਿਕਾ ਨਿਭਾਈਏ ਅਤੇ ਸਿਹਤਮੰਦ ਸਮਾਜ ਯਕੀਨੀ ਕਰਨ ’ਚ ਆਪਣਾ ਯੋਗਦਾਨ ਦਈਏ।’’ ਇਸ 46 ਸਾਲਾ ਖਿਡਾਰੀ ਨੇ ਇਸ ਸਬੰਧ ’ਚ ਕਈ ਟਵੀਟ ਕੀਤੇ ਹਨ ਅਤੇ ਲੋਕਾਂ ਤੋਂ ਸਿਹਤ ਸਬੰਧੀ ਸਲਾਹ ਨੂੰ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਅਸੀਂ ਡਬਲਿਊ. ਐੱਚ. ਓ. ਅਤੇ ਭਾਰਤ ਦੇ ਸਿਹਤ ਅਤੇ ਕਲਿਆਣ ਮੰਤਰਾਲਾਂ ਦੀਆਂ ਹਿਦਾਇਤਾਂ ਦੀ ਪਾਲਣਾ ਕਰੀਏ। ਘਬਰਾਓ ਨਹੀਂ ਅਤੇ ਫਰਜ਼ੀ ਖ਼ਬਰਾਂ ਦੇ ਜਾਲ ’ਚ ਨਾ ਫਸੋ। ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਇਸ ਬਾਰੇ ’ਚ ਸਿਖਿਅਤ ਕਰਨ ’ਚ ਮਦਦ ਕਰੀਏ ਜਿਵੇਂ ਕਿ ਕਾਮਗਾਰ, ਜਿਨ੍ਹਾਂ ਕੋਲ ਆਸਾਨੀ ਨਾਲ ਜਾਣਕਾਰੀ ਨਹੀਂ ਪਹੁੰਚਦੀ ਹੈ।’’ 

ਇਹ ਵੀ ਪੜ੍ਹੋ :  ਭਾਰਤੀ ਮੁੱਕੇਬਾਜ਼ਾਂ ਦੀਆਂ ਤਿਆਰੀਆਂ ’ਚ ਕੋਈ ਰੁਕਾਵਟ ਨਹੀਂ : ਨੀਵਾ


Tarsem Singh

Content Editor

Related News