ਲਸਿਥ ਮਲਿੰਗਾ ਦੀ IPL ''ਚ ਵਾਪਸੀ, ਇਸ ਟੀਮ ਵਲੋਂ ਨਿਭਾਉਣਗੇ ਅਹਿਮ ਭੂਮਿਕਾ
Saturday, Mar 12, 2022 - 11:33 AM (IST)
ਨਵੀਂ ਦਿੱਲੀ- ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 'ਚ ਵਾਪਸੀ ਕੀਤੀ ਹੈ। ਹਾਲਾਂਕਿ ਇਸ ਵਾਰ ਉਹ ਇਸ ਲੀਗ 'ਚ ਖਿਡਾਰੀ ਦੇ ਤੌਰ 'ਤੇ ਨਹੀਂ ਸਗੋਂ ਤੇਜ਼ ਗੇਂਦਬਾਜ਼ੀ ਕੋਚ ਦੇ ਤੌਰ 'ਤੇ ਰਾਜਸਥਾਨ ਰਾਇਲਜ਼ ਨਾਲ ਜੁੜੇ ਹਨ। ਰਾਜਸਥਾਨ ਰਾਇਲਜ਼ ਨੇ ਮਲਿੰਗਾ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਲਸਿਥ ਮਲਿੰਗਾ ਨੇ ਸਾਲ 2019 ਤੋਂ ਆਈ. ਪੀ. ਐਲ. ਵਿੱਚ ਨਹੀਂ ਖੇਡਿਆ ਹੈ ਪਰ ਇਸਦੇ ਬਾਵਜੂਦ ਉਹ ਇਸ ਲੀਗ ਦੇ ਹੁਣ ਤਕ ਦੇ ਸਭ ਤੋਂ ਸਫਲ ਗੇਂਦਬਾਜ਼ ਹਨ। ਹੁਣ ਇਸ ਸੀਜ਼ਨ 'ਚ ਉਹ ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕਰਨਾ ਸਿਖਾਉਂਦੇ ਨਜ਼ਰ ਆਉਣਗੇ।
ਲਸਿਥ ਮਲਿੰਗਾ ਦਾ ਆਈ. ਪੀ. ਐੱਲ. ਕ੍ਰਿਕਟ ਕਰੀਅਰ
ਲਸਿਥ ਮਲਿੰਗਾ ਨੇ 2009 ਵਿੱਚ ਆਈ. ਪੀ. ਐੱਲ. ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 2019 ਤੱਕ ਇਸ ਲੀਗ ਵਿੱਚ ਖੇਡਦਾ ਰਿਹਾ। ਹਾਲਾਂਕਿ ਇਸ ਦੌਰਾਨ ਉਹ 2016 ਦੇ ਸੀਜ਼ਨ 'ਚ ਨਹੀਂ ਖੇਡਿਆ ਸੀ। ਆਈ. ਪੀ. ਐੱਲ. ਵਿੱਚ ਖੇਡੇ ਗਏ 9 ਸੀਜ਼ਨ ਵਿੱਚ, ਉਸਨੇ ਕੁੱਲ 122 ਮੈਚ ਖੇਡੇ ਅਤੇ ਇਸ ਦੌਰਾਨ ਕੁੱਲ 170 ਵਿਕਟਾਂ ਲਈਆਂ। ਮਲਿੰਗਾ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਅਜੇ ਵੀ ਪਹਿਲੇ ਨੰਬਰ 'ਤੇ ਹੈ। ਇਸ ਦੌਰਾਨ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 13 ਦੌੜਾਂ 'ਤੇ 5 ਵਿਕਟਾਂ ਦਾ ਰਿਹਾ ਅਤੇ ਉਸ ਨੇ ਇਕ ਮੈਚ 'ਚ ਇਕ ਵਾਰ 5 ਵਿਕਟਾਂ ਲੈਣ ਦਾ ਕਮਾਲ ਕੀਤਾ ਜਦਕਿ 6 ਵਾਰ 4 ਵਿਕਟਾਂ ਹਾਸਲ ਕੀਤੀਆਂ।
IPL 2022 ਲਈ ਰਾਜਸਥਾਨ ਦੀ ਟੀਮ
ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼- ਸੰਜੂ ਸੈਮਸਨ, ਜੋਸ ਬਟਲਰ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ, ਕਰੁਣ ਨਾਇਰ, ਰਾਸੀ ਵੈਨ ਡੇਰ ਡੁਸਨ, ਸ਼ਿਮਰੋਨ ਹੇਟਮਾਇਰ ਅਤੇ ਦੇਵਦੱਤ ਪੱਡੀਕਲ।
ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ- ਡੈਰੇਲ ਮਿਸ਼ੇਲ, ਅਰੁਣਯ ਸਿੰਘ, ਰਿਆਨ ਪਰਾਗ, ਰਵੀਚੰਦਰਨ ਅਸ਼ਵਿਨ, ਜੇਮਸ ਨੀਸ਼ਮ।
ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼- ਕੁਲਦੀਪ ਸੇਨ, ਨਵਦੀਪ ਸੈਣੀ, ਟ੍ਰੇਂਟ ਬੋਲਟ, ਨਾਥਨ ਕੂਲਟਰ-ਨਾਇਲ, ਓਬੇਦ ਮੈਕੇ, ਪ੍ਰਣਵ ਕ੍ਰਿਸ਼ਨ, ਕੇਸੀ ਕਰਿਅੱਪਾ, ਤੇਜਸ ਬਰੋਕਾ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ।
ਇਹ ਵੀ ਪੜ੍ਹੋ : ਪੁਤਿਨ ਨਾਲ ਸਬੰਧਾਂ ਨੂੰ ਲੈ ਕੇ ਚੇਲਸੀ ਫੁਟਬਾਲ ਕਲੱਬ ਦੇ ਮਾਲਕ 'ਤੇ ਬ੍ਰਿਟੇਨ 'ਚ ਪਾਬੰਦੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।