ਲੈਂਡੋ ਨੌਰਿਸ ਨੇ ਜਿੱਤੀ ਆਸਟ੍ਰੀਆਈ ਗ੍ਰਾਂ. ਪ੍ਰੀ.
Monday, Jun 30, 2025 - 05:59 PM (IST)

ਸਪੀਲਬਰਗ (ਆਸਟ੍ਰੀਆ)– ਲੈਂਡੋ ਨੌਰਿਸ ਨੇ ਐਤਵਾਰ ਨੂੰ ਆਸਟ੍ਰੀਆਈ ਗ੍ਰਾਂ. ਪ੍ਰੀ. ਵਿਚ ਮੈਕਲਾਰੇਨ ਟੀਮ ਦੇ ਆਪਣੇ ਸਾਥੀ ਆਸਕਰ ਪਿਆਸਤ੍ਰੀ ਨੂੰ ਪਛਾੜ ਕੇ ਫਾਰਮੂਲਾ ਵਨ (ਐੱਫ. ਵਨ) ਖਿਤਾਬ ਦੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ। ਨੌਰਿਸ ਤੇ ਪਿਆਸਤ੍ਰੀ ਵਿਚਾਲੇ ਸ਼ੁਰੂਆਤ ਤੋਂ ਹੀ ਸਖਤ ਟੱਕਰ ਦੇਖਣ ਨੂੰ ਮਿਲੀ।
ਆਸਟ੍ਰੀਆ ਦਾ ਪਿਆਸਤ੍ਰੀ ਰੇਸ ਵਿਚਾਲੇ ਵਿਚ ਨੌਰਿਸ ਨੂੰ ਪਛਾੜਨ ਵਿਚ ਸਫਲ ਰਿਹਾ ਪਰ ਬ੍ਰਿਟੇਨ ਦੇ ਡ੍ਰਾਈਵਰ ਨੇ ਉਸ ਤੋਂ ਅੱਗੇ ਨਿਕਲ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਪਿਆਸਤ੍ਰੀ ਪਿਟ ਸਟਾਪ ਦੌਰਾਨ ਪਿੱਛੇ ਰਹਿ ਗਿਆ। ਇਸ ਤੋਂ ਬਾਅਦ ਕਈ ਕਾਰਾਂ ਵਿਚਾਲਿਓਂ ਨਿਕਲਣ ਦੀ ਕੋਸ਼ਿਸ਼ ਵਿਚ ਅਲਪਾਈਨ ਦੇ ਫ੍ਰੈਂਕੋ ਕੋਲਾਪਿੰਟੋ ਨੇ ਉਸਦੀ ਕਾਰ ਨੂੰ ਮਾਮੂਲੀ ਟੱਕਰ ਮਾਰ ਦਿੱਤੀ।
ਪਿਆਸਤ੍ਰੀ ਨੇ ਇਸ ਦੇ ਬਾਵਜੂਦ ਨੌਰਿਸ ਦੇ ਨਾਲ ਫਰਕ ਘੱਟ ਕੀਤਾ ਪਰ ਉਸ ਨੂੰ ਪਛਾੜਨ ਦੇ ਨੇੜੇ ਨਹੀਂ ਪਹੁੰਚ ਸਕਿਆ। ਮੌਜੂਦਾ ਸੈਸ਼ਨ ਦੇ ਖਿਤਾਬ ਦੀ ਜੰਗ ਵਿਚ ਮੈਕਲਾਰੇਨ ਟੀਮ ਦੇ ਦੋਵੇਂ ਡਰਾਈਵਰ ਅੱਗੇ ਚੱਲ ਰਹੇ ਹਨ। ਸਾਬਕਾ ਚੈਂਪੀਅਨ ਮੈਕਸ ਵਰਸਟੈਪਨ ਨੂੰ ਸ਼ੁਰੂਆਤੀ ਲੈਪ ਵਿਚ ਕਿਮੀ ਐਂਟੋਨੇਲੀ ਨੇ ਟੱਕਰ ਮਾਰੀ ਦਿੱਤੀ, ਜਿਸ ਨਾਲ ਉਸਦੀ ਰੇਸ ਖਤਮ ਹੋ ਗਈ।