ਲਲਿਤ ਬਾਬੂ ਨੇ ਪਲਟੀ ਬਾਜ਼ੀ, ਅਰਵਿੰਦ ਨੂੰ ਹਰਾਇਆ

11/07/2017 5:13:24 AM

ਪਟਨਾ - ਖਾਦੀ ਇੰਡੀਆ 55ਵੀਂ ਮੀਅਰਾਸ਼ਟਰੀ ਪੁਰਸ਼ ਪ੍ਰੀਰ ਸ਼ਤਰੰਜ ਚੈਂਪੀਅਨਸ਼ਿਪ-2017 ਵਿਚ 9ਵਾਂ ਰਾਊਂਡ ਬਹੁਤ ਹੀ ਉਲਟਫੇਰ ਲੈ ਕੇ ਆਇਆ ਜਦਕਿ ਹੁਣ ਤਕ ਸਭ ਤੋਂ ਅੱਗੇ ਚੱਲ ਰਹੇ ਨੌਜਵਾਨ ਗ੍ਰੈਂਡ ਮਾਸਟਰ ਅਰਵਿੰਦ ਚਿਦਾਂਬਰਮ ਨੂੰ ਰੋਹਿਤ ਲਲਿਤ ਬਾਬੂ ਨੇ ਹਰਾਉਂਦਿਆਂ ਚੈਂਪੀਅਨਸ਼ਿਪ ਨੂੰ ਇਕ ਵਾਰ ਫਿਰ ਰੋਮਾਂਚਕ ਬਣਾ ਦਿੱਤਾ ਹੈ। ਜੇਤੂ ਕੌਣ ਹੋਵੇਗਾ, ਅਜੇ ਇਹ ਕਹਿਣਾ ਮੁਸ਼ਕਿਲ ਹੈ।
ਖੈਰ ਦਾ ਦਿਨ ਕਈ ਨਤੀਜੇ ਲੈ ਕੇ ਆਇਆ ਤੇ 7 ਵਿਚੋਂ 5 ਮੈਚਾਂ ਦੇ ਨਤੀਜੇ ਸਾਹਮਣੇ ਆਏ ਜਦਕਿ 2 ਬਰਾਬਰੀ 'ਤੇ ਰਹੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੋਹਿਤ ਲਲਿਤ ਬਾਬੂ ਤੇ ਅਰਵਿੰਦ ਚਿਦਾਂਬਰਮ ਦੇ ਮੈਚ ਦੀ। ਕਾਲੇ ਮੋਹਰਿਆਂ ਨਾਲ ਖੇਡ ਰਹੇ ਅਰਵਿੰਦ ਨੇ ਲਲਿਤ ਨੂੰ ਹੈਰਾਨ ਕਰਦਿਆਂ ਮੈਚ ਦੀ ਸ਼ੁਰੂਆਤ  ਗੁਨਫੀਲਡ ਓਪਨਿੰਗ ਵਿਚ ਕੀਤੀ। ਲਲਿਤ ਨੇ 46 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।


Related News