ਦੀਕਸ਼ਾ ਡਾਗਰ ਸਾਂਝੇ ਤੌਰ 'ਤੇ 29ਵੇਂ ਸਥਾਨ 'ਤੇ
Saturday, Mar 02, 2019 - 03:45 AM (IST)

ਕੈਨਬਰਾ— ਗੋਲਫਰ ਦੀਕਸ਼ਾ ਡਾਗਰ ਨੇ ਸ਼ੁੱਕਰਵਾਰ ਨੂੰ ਇੱਥੇ ਕੈਨਬਰਾ ਕਲਾਸਿਕ ਦੇ ਸ਼ੁਰੂਆਤੀ ਦੌਰ 'ਚ ਆਖਰੀ ਸੱਤ ਹੋਲ 'ਚ 4 ਬਰਡੀ ਲਗਾ ਕੇ ਇਕ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 29ਵੇਂ ਸਥਾਨ 'ਤੇ ਹੈ। ਦੀਕਸ਼ਾ ਇਸ ਸਾਲ ਹੀ ਪੇਸ਼ੇਵਰ ਬਣੀ ਹੈ, ਹਾਲਾਂਕਿ ਉਹ ਅਮੇਚੋਰ ਰਹਿੰਦੇ ਹੋਏ ਵੀ ਭਾਰਤ 'ਚ ਪੇਸ਼ੇਵਰ ਖਿਤਾਬ ਜਿੱਤ ਚੁੱਕੀ ਹੈ। ਵਾਣੀ ਕਪੂਰ ਨੇ 72 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 55ਵੇਂ ਸਥਾਨ 'ਤੇ ਹੈ, ਜਦਕਿ ਅਮਨਦੀਪ ਦ੍ਰਾਲ ਨੇ 73 ਦਾ ਕਾਰਡ ਖੇਡਿਆ ਤੇ ਉਹ ਸੰਯੁਕਤ 68ਵੇਂ ਸਥਾਨ 'ਤੇ ਬਣੀ ਹੋਈ ਹੈ। ਟਵੇਸਾ ਮਲਿਕ (76) ਤੇ ਆਸਥਾ ਮਦਾਨ (77) ਦੇ ਲਈ ਚੀਜ਼ਾਂ ਠੀਕ ਨਹੀਂ ਰਹੀਆਂ, ਉਨ੍ਹਾਂ ਨੂੰ ਕਟ 'ਚ ਪ੍ਰਵੇਸ਼ ਕਰਨ ਲਈ ਦੂਸਰੇ ਦਿਨ ਵਧੀਆ ਸਕੋਰ ਬਣਾਉਣਾ ਹੋਵੇਗਾ।