ਲਕਸ਼ੈ, ਮਿਥੁਨ ਤੇ ਰਾਹੁਲ ਪ੍ਰੀ-ਕੁਆਰਟਰ ਫਾਈਨਲ ''ਚ

10/31/2019 6:32:55 PM

ਸਾਰਬ੍ਰੇਕਨ (ਜਰਮਨੀ)- ਉਭਰਦੇ ਹੋਏ ਭਾਰਤੀ ਖਿਡਾਰੀ ਲਕਸ਼ੈ ਸੇਨ ਨੇ ਸਖਤ ਮੁਕਾਬਲੇ ਵਿਚ ਫਿਨਲੈਂਡ ਦੇ ਐਤੂ ਹੇਇਨੋ ਨੂੰ ਹਰਾ ਕੇ ਇੱਥੇ ਸਾਰਲੋਰਲਕਸ ਓਪਨ ਸੁਪਰ ਟੂਰ 100 ਬੈਡਮਿੰਟਨ ਟੂਰਨਾਮੈਂਟ  ਦੇ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਸਤੰਬਰ ਵਿਚ ਬੈਲਜੀਅਮ ਇੰਟਰਨੈਸ਼ਨਲ ਵਿਚ ਖਿਤਾਬੀ ਜਿੱਤ ਦੌਰਾਨ ਹੇਇਨੋ ਨੂੰ ਹਰਾਉਣ ਵਾਲੇ ਅੱਠਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਫਿਨਲੈਂਡ ਦੇ ਖਿਡਾਰੀ ਨੂੰ 56 ਮਿੰਟ ਤਕ ਚੱਲੇ ਦੂਜੇ ਦੌਰ ਦੇ ਮੁਕਾਬਲੇ ਵਿਚ 21-18, 18-21, 22-20  ਹਰਾਇਆ। ਇਸ ਮਹੀਨੇ ਡਚ ਓਪਨ ਦੇ ਰੂਪ ਵਿਚ  ਆਪਣਾ ਪਹਿਲਾ ਬੀ. ਡਬਲਯੂ. ਐੱਫ. ਵਿਸ਼ਵ ਟੂਰ ਖਿਤਾਬ ਜਿੱਤਣ ਵਾਲਾ ਲਕਸ਼ੈ ਅਗਲੇ ਦੌਰ ਵਿਚ ਜਰਮਨੀ ਦੇ ਲਾਰਸ ਸ਼ੇਂਲਜਰ ਨਾਲ ਭਿੜੇਗਾ। ਉੱਤਰਾਖੰਡ ਦੇ 18 ਸਾਲਾ ਲਕਸ਼ੈ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ।

ਮਿਥੁਨ ਮੰਜੂਨਾਥ ਤੇ ਬੀ. ਐੱਮ. ਰਾਹੁਲ ਭਾਰਦਵਾਜ ਨੇ ਵੀ ਸਿੱਧੇ ਸੈੱਟਾਂ ਵਿਚ ਜਿੱਤ ਦੇ ਨਾਲ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਮਿਥੁਨ ਨੇ ਮਲੇਸ਼ੀਆ ਦੇ ਚੋਂਗ ਹੀ ਯਾਨ ਨੂੰ 21-15, 21-14 ਨਾਲ ਹਰਾਇਆ, ਜਦਕਿ ਰਾਹੁਲ ਨੇ ਜਰਮਨੀ ਦੇ ਕਾਈ ਸਕੇਫਰ ਨੂੰ 21-13, 21-15 ਨਾਲ ਹਰਾਇਆ। ਮਿਥੁਨ ਅਗਲੇ ਦੌਰ ਵਿਚ ਇੰਗਲੈਂਡ ਦੇ ਪੰਜਵਾਂ ਦਰਜਾ ਟੋਬੀ ਪੇਂਟੀ ਨਾਲ ਭਿੜੇਗਾ, ਜਦਕਿ ਰਾਹੁਲ ਦਾ ਸਾਹਮਣਾ ਆਇਰਲੈਂਡ ਦੇ ਐਨਹੇਟ ਐਨਗੁਏਨ ਨਾਲ ਹੋਵੇਗਾ। ਪਹਿਲਾਂ ਹੀ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਕਿਰਣ ਜਾਰਜ ਨੀਦਰਲੈਂਡ ਦੇ ਜੋਰਾਨ ਕਵੀਕੇਲ ਨਾਲ ਭਿੜੇਗਾ।


Related News