ਲਾਹਿੜੀ ਸੈਂਡਰਸਨ ਫਾਰਮਜ਼ ਚੈਂਪੀਅਨਸ਼ਿਪ ''ਚ ਸਾਂਝੇ ਤੌਰ ''ਤੇ 17ਵੇਂ ਸਥਾਨ ''ਤੇ ਬਰਕਰਾਰ
Friday, Sep 20, 2019 - 01:27 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਸੈਂਡਰਸਨ ਫਾਰਮਜ਼ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਤਿੰਨ ਅੰਡਰ 69 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਬਣੇ ਹੋਏ ਹਨ। ਖ਼ਰਾਬ ਮੌਸਮ ਦੇ ਕਾਰਨ ਦਿਨ ਦੀ ਖੇਡ ਜਲਦੀ ਖਤਮ ਕਰ ਦਿੱਤੀ ਗਈ ਜਿਸ ਦੇ ਨਾਲ ਇਕ ਹੋਰ ਭਾਰਤੀ ਅਰਜੁਨ ਅਟਵਾਲ ਪੰਜ ਹੋਲ ਖੇਡ ਕੇ ਇਵਨ ਪਾਰ ਬਣੇ ਹੋਏ ਸਨ।ਟਾਮ ਹੋਜ ਅੱਠ ਅੰਡਰ ਦੇ ਕਾਰਡ ਨਾਲ ਟਾਪ 'ਤੇ ਚੱਲ ਰਹੇ ਹਨ ਜਦ ਕਿ ਰੋਬਰਟ ਸਟਰਬ, ਕੈਮਰਨ ਪਰਸੀ ਅਤੇ ਸੀਮਸ ਪਾਵਰ ਪੰਜ ਅੰਡਰ 65 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।